ਵੈਂਦਾ. ਗਮਨ ਕਦਾ. ਵੰਞਦਾ। ੨. ਸੰਬੋਧਨ. ਹੇ ਵੈਦ! ੩. ਅ਼. [وعدہ] ਵਅ਼ਦਹ. ਸੰਗ੍ਯਾ- ਇਕ਼ਰਾਰ. ਪ੍ਰਣ. (Promise)
ਵੰਞਣ (ਜਾਣ) ਵਾਲੇ ਨੂੰ. ਵਿਨਾਸ਼ ਹੋਣ ਵਾਲੇ ਨੂੰ. "ਸਚੁ ਜਾਣੈ ਕਚੁ ਵੈਦਿਓ." (ਵਾਰ ਮਾਰੂ ੨. ਮਃ ੫) ਵਿਨਸਨਹਾਰ ਅਸਤ੍ਯ ਪਦਾਰਥਾਂ ਨੂੰ ਸੱਚੇ ਜਾਣਦਾ ਹੈ। ੨. ਵੈਂਦਿਓ. ਹੇ ਜਾਣ ਵਾਲਿਓ!
ਵੰਞਦਿਆ. ਜਾਂਦਿਆ. ਗਮਨ ਕਰਨ ਵਾਲਿਆ. "ਕੁਰੀਏ ਕੁਰੀਏ ਵੈਦਿਆ !" (ਵਾਰ ਮਾਰੂ ੨. ਮਃ ੫) ੨. ਵੈਂਦਿਆਂ. ਜਾਂਦਿਆਂ.
ਵਿ- ਵੇਦ ਸੰਬੰਧੀ। ੨. ਸੰਗ੍ਯਾ- ਵੇਦਗ੍ਯਾਤਾ ਪੰਡਿਤ। ੩. ਦੇਖੋ, ਵੈਦ੍ਯਕ.
nan
ਵੇਦਾਂ ਦਾ ਟੀਕਾਕਾਰ ਯਾਸਕ (यास्क), ਰਿਗਵੇਦ ਅਨੁਸਾਰ ਦੇਵਤਿਆਂ ਦੀ ਵੰਡ ਇਉਂ ਦਿੰਦਾ ਹੈ- ਅਗਨਿ ਜੋ ਪ੍ਰਿਥਵੀ ਤੇ ਰਹਿਁਦਾ ਹੈ, ਵਾਯੁ ਜੋ ਹਵਾ ਵਿੱਚ ਰਹਿਁਦਾ ਹੈ ਅਤੇ ਸੂਰਯ ਜੋ ਆਕਾਸ਼ ਵਿੱਚ ਰਹਿਁਦਾ ਹੈ, ਇਹ ਮੁੱਖ ਤਿੰਨ ਦੇਵਤੇ ਹਨ. ਇਨ੍ਹਾਂ ਦੇਵਤਿਆਂ ਦੇ ਜੁਦੇ ਜੁਦੇ ਕੰਮ ਹੋਣ ਕਰਕੇ ਇਨ੍ਹਾਂ ਦੇ ਕਈ ਨਾਮ ਹਨ. ਰਿਗਵੇਦ ਵਿੱਚ ਹੀ ਇਨ੍ਹਾਂ ਦੀ ਗਿਣਤੀ ੩੩ ਹੋ ਗਈ ਹੈ, ਜਿਨ੍ਹਾਂ ਵਿੱਚੋਂ ੧੧. ਆਕਾਸ਼ ਵਿੱਚ, ੧੧. ਵਾਯੂ ਵਿੱਚ ਅਤੇ ੧੧. ਪ੍ਰਿਥਿਵੀ ਤੇ ਰਹਿਁਦੇ ਹਨ. ਇਹ ੩੩ ਕੋਟਿ ਦੇਵਤੇ ਕਹੇ ਜਾਂਦੇ ਹਨ. ਪਰ ਇਹ ਪਤਾ ਨਹੀਂ ਕਿ ਇਹ ੩੩ ਕੇਹੜੇ ਹਨ, ਕਿਉਂਕਿ ਅਨੇਕ ਥਾਵਾਂ ਤੇ ਜੁਦੇ ਜੁਦੇ ਨਾਮ ਦਿੱਤੇ ਹਨ. ਇਹ ਦੇਵਤੇ ਭਾਵੇਂ ਅਮਰ ਹਨ, ਪਰ ਨਿਰਾਕਾਰ ਨਹੀਂ, ਕਈ ਹਾਲਤਾਂ ਵਿੱਚ ਤਾਂ ਇਨ੍ਹਾਂ ਦੀ ਕੁਲ ਦਾ ਹਾਲ ਭੀ ਦਿੱਤਾ ਹੁੰਦਾ ਹੈ, ਪਰ ਇਨ੍ਹਾਂ ਦੇ ਹਾਲ ਇੱਕ ਦੂਜੇ ਨਾਲ ਨਹੀਂ ਮਿਲਦੇ. ਕਹਿਁਦੇ ਹਨ ਕਿ ਅਗਨਿ ਅਤੇ ਸਾਵਿਤ੍ਰੀ ਨੇ ਹੀ ਹੋਰ ਦੇਵਤਿਆਂ ਨੂੰ ਅਮਰ ਬਣਾਇਆ ਹੈ ਅਤੇ ਇਹ ਭੀ ਦੱਸਿਆ ਹੈ ਕਿ ਇੱਦ੍ਰ ਨੇ ਇਹ ਵਰ ਯੱਗ ਆਦਿ ਕਰਮਾਂ ਦ੍ਵਾਰਾ ਪ੍ਰਾਪਤ ਕੀਤਾ ਸੀ.#ਸ਼ਤਪਥ ਬ੍ਰਾਹਮਣ ਵਿੱਚ ਲਿਖਿਆ ਹੈ ਕਿ ਇਹ ਸਾਰੇ ਹੀ ਦੇਵਤੇ ਅਤੇ ਰਾਖਸ ਪਹਿਲਾਂ ਮੌਤ ਦੇ ਵਸ਼ ਵਿੱਚ ਸਨ. ਸਾਰਿਆਂ ਦਾ ਬਲ ਇੱਕੋ ਜੇਹਾ ਸੀ ਅਤੇ ਸਾਰੇ ਹੀ ਪ੍ਰਜਾਪਤਿ ਦੇ ਪੁਤ੍ਰ ਸਨ. ਅਮਰ ਹੋਣ ਲਈ ਦੇਵਤਿਆਂ ਨੇ ਵਡੇ ਯੱਗ ਹੋਮ ਅਤੇ ਤਪ ਕੀਤੇ, ਪਰ ਜਦ ਤਕ ਪ੍ਰਜਾਪਤਿ ਨੇ ਇਨ੍ਹਾਂ ਨੂੰ ਇੱਕ ਨਵੀਂ ਤਰਾਂ ਦਾ ਯੱਗ ਕਰਨਾ ਨਾ ਦੱਸਿਆ, ਇਹ ਅਮਰ ਨਾ ਹੋ ਸਕੇ, ਅਤੇ ਜਦ ਇਨ੍ਹਾਂ ਨੇ ਪ੍ਰਜਾਪਤਿ ਦਾ ਕਹਿਣਾ ਮੰਨਿਆ, ਤਾਂ ਇਹ ਕਾਮਯਾਬ ਹੋਏ, ਰਾਖਸਾਂ ਕੋਲੋਂ ਉੱਚੇ ਬਣਨ ਲਈ ਇਨ੍ਹਾਂ ਨੇ ਸੱਚ ਬੋਲਣਾ ਆਰੰਭ ਕਰ ਦਿੱਤਾ. ਜਦ ਇਹ ਘੱਟ ਝੂਠ ਬੋਲਣ ਲੱਗ ਪਏ, ਤਾਂ ਰਾਖਸ ਵਧੀਕ ਝੂਠੇ ਹੋ ਗਏ. ਅੰਤ ਵਿੱਚ ਦੇਵਤੇ ਰਾਖਸਾਂ ਕੋਲੋਂ ਉੱਚ ਪਦਵੀ ਨੂੰ ਪ੍ਰਾਪਤ ਹੋਏ. ਫੇਰ ਇਨ੍ਹਾਂ ਵਿੱਚੋਂ ਅਗਨਿ ਇੰਦ੍ਰ ਅਤੇ ਸੂਰਯ ਨੇ ਬਾਕੀ ਦੇਵਤਿਆਂ ਕੋਲੋਂ ਉੱਚੇ ਹੋਣ ਦੀ ਅਭਿਲਾਖਾ ਕੀਤੀ ਅਤੇ ਯੱਗ ਆਦਿ ਕਰਮਾਂ ਕਰਕੇ ਇਨ੍ਹਾਂ ਦੀ ਮੋਨਕਾਮਾਨਾ ਪੂਰੀ ਹੋਈ. ਪਹਿਲਾਂ ਅਗਨਿ ਦੀਆਂ ਲਾਟਾਂ ਏਹੋ ਜੇਹੀਆਂ ਨਹੀਂ ਸਨ ਜੇਹੀਆਂ ਕਿ ਹੁਣ ਹਨ. ਅਗਨਿ ਨੇ ਇੱਛਾ ਕੀਤੀ ਕਿ ਮੇਰੀਆਂ ਲਾਟਾਂ ਉੱਚੀਆਂ ਹੋਣ ਅਤੇ ਇਸ ਗੱਲ ਲਈ ਕਈ ਯੰਗ ਆਦਿਕ ਕੀਤੇ, ਤਾਂ ਇਹ ਮਨੋਰਥ ਸਿੱਧ ਹੋਇਆ. ਇਸੇ ਤਰਾਂ ਇੰਦ੍ਰ ਨੇ ਅਤੇ ਸੂਰਯ ਨੇ ਆਪਣਾ ਤੇਜ ਵਧਾ ਲਿਆ. ਇਨ੍ਹਾਂ ਤਿੰਨਾਂ ਦੇਵਤਿਆਂ ਦੀ ਵੈਦਿਕ ਤ੍ਰਿਮੂਰਤਿ ਹੈ. ਪੁਰਾਣਾਂ ਦੇ ਸਮੇਂ ਦੇਵਤਿਆਂ ਦੀ ਗਿਣਤੀ ਹੱਦੋਂ ਵਧ ਗਈ ਅਤੇ ਦੇਵਤਿਆਂ ਦੀਆਂ ਮੂਰਤਾਂ ਭੀ ਬਣਾਈਆਂ ਗਈਆਂ. ਵੈਦਿਕ ਜਮਾਨੇ ਵਿੱਚ ਕੇਵਲ ਕੁਦਰਤੀ ਸ਼ਕਤੀਆਂ ਦੀ ਕਲਪਿਤ ਮੂਰਤਿ ਮੰਨਕੇ ਪੂਜਾ ਕੀਤੀ ਜਾਂਦੀ ਸੀ.#ਕਿਤਨੇ ਵਿਦ੍ਵਾਨਾਂ ਨੇ ਸ਼ਿਰੋਮਣਿ ਦੇਵਤੇ ੧੭. ਲਿਖੇ ਹਨ- ਬ੍ਰਹਮਾ, ਵਿਸਨੁ, ਸ਼ਿਵ, ਸਰਸ੍ਵਤੀ, ਲਕ੍ਸ਼੍ਮੀ, ਪਾਰਵਤੀ, ਇੰਦ੍ਰ, ਵਰੁਣ, ਪਵਨ, ਅਗਨਿ, ਯਮ, ਕੁਬੇਰ, ਕਾਰਤਿਕੇਯ, ਕਾਮ, ਸੂਰਯ, ਚੰਦ੍ਰਮਾ ਅਤੇ ਗਣੇਸ਼. ਦੇਖੋ, ਤੇਤੀਸ ਕੋਟਿ.
ਸੰ. ਵੈਦਯ. ਜੋ ਵਿਦ੍ਯਾ ਰਖਦਾ ਹੈ. ਪੰਡਿਤ. ਹਕੀਮ. Doctor ਵਿਦ੍ਵਾਨ। ੨. ਤ਼ਬੀਬ. ਵੈਦ. Physician ਰੋਗ ਇਲਾਜ ਕਰਨ ਵਾਲਾ. "ਰੋਗੁ ਗਵਾਇਹਿ ਆਪਣਾ. ਤ ਨਾਨਕ ਵੈਦੁ ਸਦਾਇ." (ਮਃ ੨. ਵਾਰ ਮਲਾ); ਦੇਖੋ, ਵੈਦ ਅਤੇ ਵੈਦਗੀ.
ਵਿਦੁਰਥ ਦੇਖੋ, ਬਯਦੂਰਥ.
ਦੇਖੋ, ਵੈਡੁਰਯ.