ਵਿ- ਬਿਨਾ ਬਾਧਾ. ਬਿਨਾ ਰੁਕਾਵਟ। ੨. ਨਿਰਵਿਘਨ। ੩. ਦੇਖੋ, ਅਬਾਧ੍ਯ.
nan
ਅ਼. [ابابیِل] ਸੰਗ੍ਯਾ- ਨਾਈਅੜਾ. ਬਾਲ- ਕਟਾਰਾ. Swallow.
ਵਿ- ਬਾਰ (ਦੇਰੀ) ਬਿਨਾ. ਬਿਨਾ ਢਿੱਲ।#੨. ਵਾਰਣ ਤੋਂ ਬਿਨਾ. ਬੇਰੋਕ. "ਖੰਡਾ ਅਬਾਰੰ." (ਗ੍ਯਾਨ) ੩. ਦੇਖੋ, ਅਵਾਰ.
ਕ੍ਰਿ. ਵਿ- ਹੁਣ. ਇਸ ਵੇਲੇ. "ਅਬਿ ਕਿਛੁ ਕਿਰਪਾ ਕੀਜੈ." (ਧਨਾ ਮਃ ੩) ੨. ਸੰ. ਅਵਿ. ਸੰਗ੍ਯਾ- ਮੀਢਾ. ਛੱਤਰਾ। ੩. ਬਕਰਾ. ਅਜ. "ਅਬਿ ਮੱਧ ਹੋਮ ਕਰਾਇ." (ਗ੍ਯਾਨ) ੪. ਸੂਰਜ। ੫. ਪਰਬਤ। ੬. ਚੂਹਾ। ੭. ਵਾਯੁ. ਪਵਨ। ੮. ਅੱਕ। ੯. ਲੱਜਾ. ਸ਼ਰਮ। ੧੦. ਵਿ- ਹੱਛਾ.
ਦੇਖੋ, ਅਵਿਅਕਤ.
ਦੇਖੋ, ਅਵ੍ਯਾਕ੍ਰਿਤ.
ਵਿ- ਵਿਸਾਦ (ਕਲੇਸ਼) ਬਿਨਾ. "ਅਬਿਖਾਦ ਦੇਵ ਦੁਰੰਤ." (ਅਕਾਲ)
nan
ਸੰ. ਅਵਿਗਤ. ਵਿ- ਜੋ ਜਾਣਿਆ ਨਾ ਜਾ ਸਕੇ. "ਜਬ ਅਬਿਗਤ ਅਗੋਚਰ ਪ੍ਰਭੁ ਏਕਾ." (ਸੁਖਮਨੀ) ੨. ਜੋ ਨਾਸ਼ ਨਾ ਹੋਵੇ. ਨਿੱਤ. "ਜੋ ਜਨ ਜਾਨਿ ਭਜਹਿ ਅਬਿਗਤ ਕਉ." (ਸੂਹੀ ਕਬੀਰ) "ਅਬਗਤੁ ਸਮਝ ਇਆਨਾ." (ਗਉ ਕਬੀਰ) ੩. ਦੇਖੋ, ਅਵ੍ਯਕ੍ਤ.
ਸੰ. ਅਬਗਮ. ਸੰਗ੍ਯਾ- ਬਿਨਾ ਸੰਸੇ ਗ੍ਯਾਨ. ਨਿਸ਼ਚਯਾਤਮਕ ਗ੍ਯਾਨ। ੨. ਅਵਿਗਮ. ਵਿ- ਵਿਨਾਸ਼ ਰਹਿਤ.
ਵਿ- ਅਵਗਮ ਵਾਲਾ. ਯਥਾਰਥ ਗ੍ਯਾਨੀ. "ਅਦ੍ਵੈ ਅਲਖਪੁਰਖ ਅਬਿਗਾਮੀ." (ਅਕਾਲ) ੨. ਅਵਿਨਾਸ਼ੀ. ਦੇਖੋ, ਅਬਿਗਮ ੨.