اُ توں شروع ہون والے پنجابی لفظاں دے معنےਦ

ਦੋ ਥਨ (ਸ੍ਤਨ) ਧਾਰਣ ਵਾਲੀ ਨਾਰੀ. "ਕੌਨ ਦੋਥਨਿ ਜੇ ਜਨਾ ਜੁ ਨ ਮਾਨ ਹੈ ਤਿਹ ਤ੍ਰਾਸ?" (ਪਾਰਸਾਵ)


ਰਿਆਸਤ ਜੀਂਦ, ਨਜਾਮਤ ਤਸੀਲ ਸੰਗਰੂਰ, ਥਾਣਾ ਕੁਲਾਰ ਵਿੱਚ ਇੱਕ ਪਿੰਡ ਹੈ. ਇਸ ਤੋਂ ਉੱਤਰ ਵੱਲ ਪਾਸ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਉਹ ਪਿੱਪਲ ਦਾ ਬਿਰਛ ਮੌਜੂਦ ਹੈ, ਜਿਸ ਹੇਠਾਂ ਗੁਰੂ ਜੀ ਵਿਰਾਜੇ ਸਨ. ਰੇਲਵੇ ਸਟੇਸ਼ਨ ਪਟਿਆਲੇ ਤੋਂ ਦੱਖਣ ਪੱਛਮ ੨੦. ਮੀਲ ਹੈ. ਸਮਾਣੇ ਤਕ ਪੱਕੀ ਸੜਕ, ਅੱਗੇ ਦੋ ਮੀਲ ਕੱਚਾ ਰਸਤਾ ਹੈ,


ਚੰਦ੍ਰਵੰਸ਼ੀ ਰਾਜਪੂਤਾਂ ਦੀ ਇੱਕ ਜਾਤਿ, ਜੋ ਹੁਸ਼ਿਆਰਪੁਰ ਵੱਲ ਵਿਸ਼ੇਸ ਹੈ। ੨. ਮਾਂਟਗੁਮਰੀ ਦੇ ਜਿਲੇ ਮੁਸਲਮਾਨ ਜੱਟਾਂ ਦੀ ਭੀ ਇੱਕ ਜਾਤਿ ਹੈ। ੩. ਸ਼੍ਰੀ ਗੁਰੂ ਨਾਨਕਦੇਵ ਦਾ ਇੱਕ ਪ੍ਰੇਮੀ ਸਿੱਖ, ਜਿਸ ਨੇ ਆਪਣੇ ਨਾਮ ਪੁਰ ਗੁਰਦਾਸਪੁਰ ਦੇ ਜਿਲੇ ਇੱਕ ਪਿੰਡ ਵਸਾਇਆ. ਸ਼ਾਯਦ ਇਹ ਦੋਦਾ ਗੋਤ੍ਰ ਦਾ ਹੋਣ ਕਰਕੇ ਦੋਦਾ ਪ੍ਰਸਿੱਧ ਸੀ.


ਵਿ- ਬੀਸ. ਵਿੰਸ਼ਤਿ। ੨. ਦੋ ਦਿਣ ਦਾ. "ਤੇ ਪਾਹੁਨ ਦੋ ਦਾਹਾ." (ਆਸਾ ਮਃ ੫) "ਦੋ ਦਿਨ ਪਰਾਹੁਣਾ, ਤੀਏ ਦਿਨ ਤਾਹੁਣਾ." (ਲੋਕੋ)


ਭਾਈ ਸੰਤੋਖਸਿੰਘ ਨੇ ਲਿਖਿਆ ਹੈ ਕਿ "ਦੋਦੇਵਾਲ" ਨਾਉਂ ਦਾ ਟੋਭਾ ਪਿੰਡ ਬਹਿਬਲ ਅਤੇ ਸਿਉਰਾਸੀ ਪਾਸ ਹੈ. ਇਸ ਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜਸਨਾਨਾ ਕੀਤਾ. "ਦੋਦੇਵਾਲ ਤਾਲ ਕੋ ਨਾਮੂ। ਤਿਸ ਮਹਿਂ ਸੁਨਿ ਜਲ ਕੋ ਅਭਿਰਾਮੂ." (ਗੁਪ੍ਰਸੂ) ਇਸ ਢਾਬ ਦਾ ਨਾਮ ਹੁਣ ਦੋਦੇਵਾਲੀ ਅਤੇ ਮੱਤੇਵਾਲੀ ਪ੍ਰਸਿੱਧ ਹੈ. ਇਹ ਰਿਆਸਤ ਫਰੀਦਕੋਟ ਦੇ ਇਲਾਕੇ ਪਿੰਡ ਸਰਾਵ (ਸਰਾਂਵਾਂ)¹ਦੇ ਪਾਸ ਹੀ ਹੈ. ਇਸ ਢਾਬ ਤੇ ਮਾਘੀ ਦਾ ਮੇਲਾ ਹੁੰਦਾ ਹੈ.