اُ توں شروع ہون والے پنجابی لفظاں دے معنےਨ

ਦੇਖੋ, ਨਿਦ੍ਰਾ. "ਨੀਦ ਭੂਖ ਸਭ ਪਰਹਰਿ ਤਿਆਗੀ." (ਆਸਾ ਛੰਤ ਮਃ ੪) "ਘਟੁ ਦੁਖ ਨੀਦੜੀਏ, ਪਰਸਉ ਸਦਾ ਪਗਾ." (ਬਿਹਾ ਛੰਤ ਮਃ ਪ) ੨. ਭਾਵ- ਅਵਿਦ੍ਯਾ "ਆਵੈਗੀ ਨੀਦ ਕਹਾ ਲਗੁ ਸੋਵਉ." (ਮਲਾ ਰਵਿਦਾਸ)


ਦੇਖੋ, ਨਿੰਬ ਅਤੇ ਨਿੰਮੁ. "ਨੀਂਬੁ ਭਇਓ ਆਂਬੁ, ਆਂਬੁ ਭਇਓ ਨੀਬਾ." (ਰਾਮ ਕਬੀਰ) ਵਿਸਯ ਵਿਕਾਰ ਮਿੱਠੇ ਲਗਦੇ ਹਨ, ਅਤੇ ਦੈਵੀਗੁਣ ਕੌੜੇ ਹਨ. ਦੇਖੋ, ਨਿੰਬੂ.


ਵਿ- ਨੌ. ਨਵ. "ਚਾਪ ਨੁ ਟੰਕ ਤੇ ਛੋਰਤ ਹੈਂ ਸਰ." (ਗੁਪ੍ਰਸੂ) ਨੌਂ ਟਾਂਕ ਦੀ ਕਮਾਣ ਤੋਂ ਤੀਰ ਛਡਦੇ ਹਨ। ੨. ਸੰ. ਧਾ- ਸ੍‍ਤੁਤਿ ਕਰਨਾ (ਪ੍ਰਸ਼ੰਸਾ ਕਰਨਾ).