اُ توں شروع ہون والے پنجابی لفظاں دے معنےਵ

ਵਿਭੂਤਿ. ਵਿਭੂਤ੍ਹ. ਐਸ਼੍ਵਰਯ। ੨. ਮਹਿਮਾ. ਵਡੱਪਣ। ੩. ਸ਼ਕਤਿ. ਤਾਕਤ.


ਵਿਮਾਨ ਦੀ ਸਵਾਰੀ ਕਰਨ ਵਾਲਾ, ਦੇਵਤਾ। ੨. ਹਵਾਈ ਜਹਾਜ ਦਾ ਸਵਾਰ.


ਵ੍ਯਾਕਰਣ ਪੜ੍ਹਿਆ ਹੋਇਆ ਪੰਡਿਤ। ੨. ਵ੍ਯਾਕਰਣ ਸੰਬੰਧੀ.


ਦੁਸ਼ਮਨੀ. ਵਿਰੋਧ. ਦੇਖੋ, ਬੈਰ. "ਵੈਰ ਕਰੇ ਨਿਰਵੈਰ ਨਾਲਿ." (ਵਾਰ ਮਾਰੂ ੨. ਮਃ ੫)


ਪ੍ਰਤਿਬੰਧ ਅਤੇ ਦੁਸ਼ਮਨੀ. ਮੁਖ਼ਾਲਫ਼ਤ ਅਤੇ ਸ਼ਤ੍ਰੁਤਾ. "ਗੁਰਮੁਖਿ ਵੈਰ ਵਿਰੋਧ ਗਵਾਵੈ." (ਸਿਧਗੋਸਟਿ)