اُ توں شروع ہون والے پنجابی لفظاں دے معنےਅ

ਸੰ. ਅਵਿਚਲ. ਵਿ- ਜੋ ਵਿਚਲਿਤ (ਚਲਾਇਮਾਨ) ਨਾ ਹੋਵੇ. ਕ਼ਾਯਮ. ਇਸਥਿਤ. "ਅਬਿਚਲ ਨੀਵ ਧਰੀ ਗੁਰ ਨਾਨਕ" (ਗੂਜ ਮਃ ੫)


ਹੈ਼ਦਰਾਬਾਦ ਦੱਖਣ ਦੇ ਰਾਜ ਵਿੱਚ ਨਾਂਦੇੜ (ਨੰਦੇਰ नन्दगिरि ) ਸ਼ਹਿਰ ਪਾਸ ਗੋਦਾਵਰੀ ਨਦੀ ਦੇ ਕਿਨਾਰੇ ਦਸ਼ਮੇਸ਼ ਦਾ ਪਵਿਤ੍ਰ ਧਾਮ, ਜਿਸ ਥਾਂ ਕੱਤਕ ਸੁਦੀ ੫. ਸੰਮਤ ੧੭੬੫ ਨੂੰ ਸਤਿਗੁਰੂ ਜੋਤੀ ਜੋਤਿ ਸਮਾਏ ਹਨ.#ਸੂਹੀ ਛੰਤ ਦੀ ਤੁਕ- "ਅਬਿਚਲ ਨਗਰ¹ ਗੋਬਿੰਦ ਗੁਰੂ ਕਾ"- ਅਨੁਸਾਰ ਖ਼ਾਲਸੇ ਨੇ ਗੁਰੁਦ੍ਵਾਰੇ ਦਾ ਨਾਉਂ ਇਹ ਥਾਪਿਆ ਹੈ. ਇਸ ਦਾ ਦੂਜਾ ਨਾਉਂ "ਹਜੂਰ ਸਾਹਿਬ" ਹੈ. ਅਤੇ ਇਹ ਖ਼ਾਲਸੇ ਦਾ ਚੌਥਾ ਤਖ਼ਤ ਹੈ. ਇਸ ਥਾਂ ਕਲਗੀਧਰ ਦੇ ਇਹ ਸ਼ਸਤ੍ਰ ਹਨ:-#ਚਕ੍ਰ, ਚੌੜਾ ਤੇਗਾ, ਫੌਲਾਦ ਦੀ ਕਮਾਨ, ਗੁਰਜ, ਨਾਰਾਚ (ਸਰਬਲੋਹ ਦਾ ਤੀਰ), ਸੁਨਹਿਰੀ ਸ਼੍ਰੀ ਸਾਹਿਬ ਪੰਜ ਅਤੇ ਸੁਨਹਿਰੀ ਛੋਟੀ ਕ੍ਰਿਪਾਨ ਛੀ ਇੰਚ ਦੀ. ਇਨ੍ਹਾਂ ਤੋਂ ਛੁੱਟ ਹੋਰ ਬਹੁਤ ਅਮੋਲਕ ਸ਼ਸਤ੍ਰ, ਜੇਹੇ ਕਿਸੇ ਰਾਜਧਾਨੀ ਦੇ ਸਿਲਹਖਾਨੇ ਵਿਚੱ ਭੀ ਨਹੀਂ ਦੇਖੇ ਜਾਂਦੇ, ਗੁਰੂ ਸਾਹਿਬ ਦੇ ਸਿੰਘਾਸਨ ਤੇ ਸੁੰਦਰ ਢੰਗ ਨਾਲ ਸਜਾਏ ਹੋਏ ਹਨ, ਜਿਨ੍ਹਾਂ ਵਿੱਚ ਇੱਕ ਵਡਾ ਭਾਰੀ ਮਾਈ ਭਾਗੋ ਦੀ ਸਾਂਗ ਦਾ ਫਲ ਹੈ, ਜਿਸ ਨੂੰ ਅਣਜਾਣ ਅਸ੍ਟਭੁਜੀ ਦੇਵੀ ਆਖਦੇ ਹਨ.#ਘਨਾਛਰੀ#ਅਬਿਚਲਨਗਰ ਉਜਾਗਰ ਸਗਰ ਜਗ#ਜਾਹਰ ਜਹੂਰ ਜਹਾਂ ਜੋਤ ਹੈ ਜਬਰ ਜਾਨ,#ਖੰਡੇ ਹੈਂ ਪ੍ਰਚੰਡ ਖਰ ਖੜਗ ਕੁਦੰਡ ਧਰੇ#ਖੰਜਰ ਤੁਫੰਗ ਪੁੰਜ ਕਰਦ ਕ੍ਰਿਪਾਨ ਬਾਨ,#ਸਕਤੀ ਸਰੋਹੀ ਸੈਫ ਸਾਂਗ ਜਮਦਾੜ ਚਕ੍ਰ#ਢਾਲੇ ਗਨ ਭਾਲੇ ਰਿਪੁ ਘਾਲੇ ਛਿਪ੍ਰ ਜੰਗ ਠਾਨ,#ਚਮਕਤ ਚਾਰੋਂ ਓਰ ਘੋਰ ਰੂਪ ਕਾਲਿਕਾ ਕੋ#ਬੰਦਨਾ ਕਰਤ ਕਵਿ ਜੋਰ ਪਾਨਿ ਤਾਂਹੀ ਥਾਨ.#ਮਨਹਰ#ਸੁੰਦਰ ਗੋਦਾਵਰੀ ਵਿਹੀਨ ਮਲ ਚਲੈ ਜਲ#ਸਲਿਤਾ ਸਤੁਲ ਗੰਗ ਕੂਲ ਛਬਿ ਪਾਵਈ,#ਖਰੇ ਖਰੇ ਤਰੁ ਖਰੇ ਹਰੇ ਹਰੇ ਪਾਤ ਜਰੇ#ਪਾਂਤਿ ਪਾਂਤਿ ਕਰੇ ਛਾਇ ਸੰਘਨੀ ਕੋ ਛਾਵਈ,#ਬੋਲਤ ਬਿਹੰਗ ਰੰਗ ਰੰਗ ਕੇ ਉਤੰਗ ਥਾਨ#ਸ਼੍ਰੀ ਗੋਬਿੰਦ ਸਿੰਘ ਕੋ ਸਿੰਘਾਸਨ ਸੁਹਾਵਈ,#ਜਾਇ ਦਰਸਾਵਈ ਮਨੋਰਥ ਉਠਾਵਈ#ਸੋ ਕਾਮਨਾ ਕੋ ਪਾਵਈ ਸੰਤੋਖ ਸਿੰਘ ਗਾਵਈ.#(ਗੁਪ੍ਰਸੂ)#ਨਾਂਦੇੜ ਵਿੱਚ ਹੋਰ ਇਹ ਗੁਰਦ੍ਵਾਰੇ ਹਨ:-#(੨) ਸ਼ਿਕਾਰ ਘਾਟ. ਨਾਂਦੇੜ ਤੋਂ ਦੱਖਣ ਪਾਸੇ ਗੋਦਾਵਰੀ ਦੇ ਕਿਨਾਰੇ, ਜਿਸ ਥਾਂ ਸ਼ਿਕਾਰ ਖੇਡਕੇ ਸਤਿਗੁਰੂ ਵਿਸ਼੍ਰਾਮ ਕਰਦੇ ਸਨ.#(੩) ਸੰਗਤ ਸਾਹਿਬ, ਜਿਸ ਥਾਂ ਨਾਂਦੇੜ ਪਹੁੰਚਣ ਸਾਰ ਦਸ਼ਮੇਸ਼ ਵਿਰਾਜੇ ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ. ਇਹ ਅਸਥਾਨ ਸ਼ਹਿਰ ਵਿੱਚ ਹੈ.#(੪) ਹੀਰਾ ਘਾਟ. ਜਿਸ ਥਾਂ ਗੁਰੂ ਸਾਹਿਬ ਨੇ ਬਹਾਦੁਰ ਸ਼ਾਹ ਦਾ ਅਰਪਣ ਕੀਤਾ ਹੀਰਾ ਗੋਦਾਵਰੀ ਵਿੱਚ ਸਿੱਟ ਦਿੱਤਾ ਸੀ. ਇਹ ਜਗਾ ਨੰਦੇੜ ਤੋਂ ਦੱਖਣ ਵੱਲ ਹੈ.#(੫) ਗੋਬਿੰਦਬਾਗ. ਵਡੇ ਦਰਬਾਰ ਸਾਹਿਬ ਤੋਂ ਦੋ ਫਰਲਾਂਗ ਦੇ ਕਰੀਬ ਇੱਕ ਹਾਤਾ, ਜਿਸ ਥਾਂ ਦਸ਼ਮੇਸ਼ ਕਦੇ ਕਦੇ ਜਾਕੇ ਵਿਰਾਜਦੇ ਸਨ. ਹੁਣ ਇਸ ਥਾਂ ਖੇਤੀਵਾੜੀ ਹੁੰਦੀ ਹੈ. ਛੋਟਾ ਮੰਦਿਰ ਭੀ ਬਣਿਆ ਹੋਇਆ ਹੈ.#(੬) ਨਗੀਨਾ ਘਾਟ. ਇਸ ਥਾਂ ਸਤਿਗੁਰੂ ਨੇ ਸਿੱਖਾਂ ਦਾ ਅਰਪਿਆ ਨਗੀਨਾ ਨਦੀ ਵਿੱਚ ਸਿੱਟਿਆ ਸੀ. ਇੱਥੇ ਚਮਕੀਲੇ ਪੱਥਰਾਂ ਦੇ ਰੇਜ਼ੇ ਭੀ ਨਦੀ ਦੇ ਕਿਨਾਰੇ ਦੇਖੇ ਜਾਂਦੇ ਹਨ. ਇਹ ਅਸਥਾਨ ਨਾਂਦੇੜ ਤੋਂ ਪੱਛਮ ਵੱਲ ਹੈ.#( ੭) ਬੰਦਾ ਥਾਨ. ਇਸ ਜਗਾ ਮਾਧੋ ਦਾਸ ਬੈਰਾਗੀ ਦੀ ਕੁਟੀਆ ਸੀ. ਦਸ਼ਮੇਸ਼ ਨੇ ਇਸ ਥਾਂ ਨੂੰ ਚਰਨਾਂ ਨਾਲ ਪਵਿਤ੍ਰ ਕੀਤਾ ਅਤੇ ਮਾਧੋ ਦਾਸ ਨੂੰ ਸਿੱਖ ਬਣਾਇਆ. ਦੇਖੋ, ਬੰਦਾ ਬਾਹਦੁਰ. ਇਹ ਅਸਥਾਨ ਨਾਂਦੇੜ ਤੋਂ ਪੱਛਮ ਵੱਲ ਹੈ.#(੮) ਮਾਤਾ ਸਾਹਿਬ ਕੌਰ ਜੀ ਦਾ ਅਸਥਾਨ. ਇਹ ਹੀਰਾ ਘਾਟ ਪਾਸ ਹੀ ਹੈ. ਮਾਤਾ ਜੀ ਦਮਦਮੇ ਸਾਹਿਬ ਤੋਂ ਦਸ਼ਮੇਸ਼ ਜੀ ਦੇ ਨਾਲ ਹੀ ਦੱਖਣ ਵੱਲ ਆਏ ਸਨ, ਅਤੇ ਕੁਝ ਸਮਾਂ ਇਸ ਥਾਂ ਏਕਾਂਤ ਵਾਸ ਕਰਕੇ ਪਤਿ- ਸੇਵਾ ਪਰਾਇਣ ਰਹੇ ਅਰ ਸ੍ਵਾਮੀ ਦੇ ਜੋਤੀਜੋਤਿ ਸਮਾਉਣ ਤੋਂ ਪਹਿਲਾਂ ਹੀ ਆਗ੍ਯਾ ਮੰਨਕੇ ਦਿੱਲੀ ਨੂੰ ਪਧਾਰੇ. ਦੇਖੋ, ਸਾਹਿਬ ਕੌਰ ਮਾਤਾ.#(੯) ਮਾਲਟੇਕੜੀ. ਨਾਂਦੇੜ ਤੋਂ ਉੱਤਰ ਵੱਲ ਹੈ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਥਾਂ ਤੋਂ ਗੁਪਤ ਖਜਾਨਾ ਕੱਢਕੇ ਪਠਾਨ ਨੌਕਰਾਂ ਨੂੰ ਤਨਖਾਹ ਵੰਡੀ ਸੀ ਅਤੇ ਬਚਿਆ ਧਨ ਇੱਥੇ ਹੀ ਗਡਵਾ ਦਿੱਤਾ ਸੀ. ਦੇਖੋ, ਨਕਸ਼ਾ।


ਸਿੱਖਸਭਾ. ਸਤਸੰਗਤਿ. "ਅਬਿਚਲਨਗਰੀ ਨਾਨਕ ਦੇਵ." (ਆਸਾ ਅਃ ਮਃ ੫) ੨. ਆਤਮ ਪਦਵੀ. ਗ੍ਯਾਨ ਅਵਸਥਾ.


ਸੰਗ੍ਯਾ- ਵਿਚਾਰ ਦਾ ਅਭਾਵ. ਅਗ੍ਯਾਨ. "ਰਚਿਓ ਬਿਚਾਰ ਅਬਿਚਾਰ." (ਅਕਾਲ) ੨. ਵਿ- ਵਿਚਾਰਹੀਨ. ਮੂਰਖ. "ਤੈਂ ਅਬਿਚਾਰ ਜੜ੍ਹ! ਕਰਤਾਰ ਕਾਹਿ ਨ ਮਾਨ." (ਪਾਰਸਾਵ) ੩. ਕ੍ਰਿ. ਵਿ- ਬਿਨਾ ਸੋਚੇ. ਗਿਣਤੀ ਕੀਤੇ ਬਿਨਾ. "ਲੱਛ ਲੱਛ ਤੁਰੰਗ ਏਕਹਿ ਦੀਜੀਐ ਅਬਿਚਾਰ." (ਪਾਰਸਾਵ) ੪. ਸੰ. ਅਭਿਚਾਰ. ਸੰਗ੍ਯਾ- ਅਥਰਵ ਵੇਦ ਅਨੁਸਾਰ ਪਸ਼ੂ ਹਿੰਸਾ ਕਰਮ. ਬਲਿਦਾਨ ਦੀ ਰੀਤਿ. "ਪੜ੍ਹ ਬੇਦ ਮੰਤ੍ਰ ਅਬਿਚਾਰ." (ਗ੍ਯਾਨ) ੫. ਤੰਤ੍ਰਸ਼ਾਸਤ੍ਰ ਅਨੁਸਾਰ ਮਾਰਣ, ਮੋਹਨ, ਸਤੰਭਨ, ਵਿਦ੍ਵੇਸਣ, ਉੱਚਾਟਨ ਅਤੇ ਵਸ਼ੀਕਰਣ ਇਹ ਛੀ ਕਰਮ.


ਸੰ. ਅਵਿਦ੍ਯ. ਵਿ- ਵਿਦ੍ਯਾਰਹਿਤ. ਮੂਰਖ. ਅਨਪੜ੍ਹ. ਬੇਇ਼ਲਮ.


ਦੇਖੋ, ਅਵਿਦ੍ਯਾ.


ਦੇਖੋ, ਅਵਿਨਯ.


ਸੰ. अविनाशिन- ਅਵਿਨਾਸ਼ੀ. ਵਿ- ਵਿਨਾਸ਼ ਰਹਿ. ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ. ਅਖੈ (ਅਕ੍ਸ਼੍ਯ). "ਪਾਰਬ੍ਰਹਮ ਪੂਰਨ ਅਬਿਨਾਸ." (ਸਾਰ ਮਃ ੫) ੨. ਨਿਤ੍ਯ. ਸਦਾ ਇੱਕ ਰਸ ਰਹਿਣ ਵਾਲਾ. "ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੩. ਦੇਖੋ, ਅਵਿਨਾਸੀ.


ਸੰਗ੍ਯਾ- ਨਿਤ੍ਯ ਕ੍ਸ਼ੇਮ. ਕੈਵਲ੍ਯ ਮੋਕ੍ਸ਼੍‍. ਜਿਸ ਮੁਕਤਿ (ਰਿਹਾਈ) ਨੂੰ ਪਾਕੇ ਫੇਰ ਕਦੇ ਬੰਧਨ ਨਾ ਪਵੇ। ੨. ਅਵਿਨਾਸ਼ੀ ਆਨੰਦ. "ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰ ਨਾਰਾਇਨ." (ਟੋਢੀ ਮਃ ੫)