ਦੇਖੋ ਦੋਦੇਵਾਲ.
ਸੰ. ਵਿ- ਆਪਣੇ ਮਾਲਿਕ ਨੂੰ ਠਗਣ ਵਾਲਾ। ੨. ਸੰਗ੍ਯਾ- ਇੱਕ ਛੰਦ. ਇਸ ਦਾ ਨਾਮ "ਬੰਧੁ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਤਿੰਨ ਭਗਣ ਦੋ ਗੁਰੂ- , , , , .#ਉਦਾਹਰਣ-#ਬ੍ਯਾਹ ਸੁਤਾ ਨ੍ਰਿਪ ਕੀ ਨ੍ਰਿਪ ਬਾਲੰ,#ਮਾਂਗ ਬਿਦਾ ਮੁਖ ਲੀਨ ਉਤਾਲੰ,#ਮਾਤਨ ਵਾਰ ਪਿਯੋ ਜਲ ਪਾਨੰ,#ਦੇਖ ਨਰੇਸ ਰਹੇ ਛਬਿ ਮਾਨੰ.#(ਰਾਮਾਵ)#ਬਾਂਹ ਗਹੀ ਤੁ ਨਿਬਾਹਦਈ ਹੈ,#ਪ੍ਰੀਤਿ ਕਦੀ ਨਹਿ ਭੰਗਕਈ ਹੈ,#ਸ੍ਵਾਰਥ ਤ੍ਯਾਗ ਕਰੰਤ ਭਲਾਈ,#ਹੈਂ ਗੁਰੁ ਕੇ ਸਿਖ ਤੇ ਜਗ ਭਾਈ,#(ਅ) ਦਸਮਗ੍ਰੰਥ ਵਿੱਚ "ਮੋਦਕ" ਛੰਦ ਦਾ ਨਾਮਾਂਤਰ ਦੋਧਕ ਆਇਆ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਚਾਰ ਭਗਣ- , , , .#ਉਦਾਹਰਣ-#ਬਾਹ ਕ੍ਰਿਪਾਣ ਸੁ ਬਾਣ ਭਟੱਗਣ#ਅੰਤ ਗਿਰੇ ਪੁਨ ਜੂਝ ਮਹਾਰਣ. ×××#(ਨਰਸਿੰਘਾਵ)#੩. ਦੁਧਕਲ ਨਾਮ ਦੀ ਬੂਟੀ, ਜਿਸ ਵਿੱਚ ਦੁੱਧ ਹੁੰਦਾ ਹੈ. ਕਈ ਦੱਦ ਰੋਗ ਦੂਰ ਕਰਨ ਲਈ ਇਸ ਦਾ ਦੁੱਧ ਲਾਉਂਦੇ ਹਨ. ਇਹ ਧਾਤੁ ਪੁਸ੍ਟ ਕਰਦੀ ਹੈ.
nan
nan
nan
nan
nan
nan
nan
nan