ਵੈਰਭਾਵ ਰੱਖਣ ਵਾਲਾ. ਸ਼ਤ੍ਰੁ. "ਨਾ ਕੋ ਕੰਟਕ ਵੈਰਾਈ." (ਮਃ ੩. ਵਾਰ ਵਡ) ੨. ਦੁਸ਼ਮਨੀ. ਸ਼ਤ੍ਰੁਤਾ.
ਵਿ- ਵਰਾਹ (ਸੂਰ) ਨਾਲ ਹੈ ਜਿਸਦਾ ਸੰਬੰਧ। ੨. ਕੁਮਾਰਗ. ਖੋਟਾ ਰਾਹ. ਦੇਖੋ, ਬੈਰਾਹ.
ਦੇਖੋ, ਬੈਰਾਗ. ਵੈਰਾਗ੍ਯ. ਉਪਰਾਮਤਾ ਦਾ ਭਾਵ. ਲੋਕ ਪਰਲੋਕ ਦੇ ਵਿਸਿਆਂ ਨਾਲ ਪ੍ਰੀਤਿ ਦਾ ਨਾ ਹੋਣਾ. ਵਿਦ੍ਵਾਨਾਂ ਨੇ ਵੈਰਾਗ ਦੇ ਚਾਰ ਭੇਦ ਮੰਨੇ ਹਨ-#੧. ਯਤਮਾਨ- ਸੰਸਾਰ ਨੂੰ ਦੁੱਖ ਰੂਪ ਜਾਣਕੇ ਸਾਧੁ ਸੇਵਾ ਦ੍ਵਾਰਾ ਪਰਮਾਰਥ ਪ੍ਰਾਪਤੀ ਦਾ ਯਤਨ ਕਰਨਾ.#੨. ਵ੍ਯਤਿਰੇਕ- ਵਿਚਾਰ ਨਾਲ ਹਾਨਿਕਾਰਕ ਪਦਾਰਥਾਂ ਦਾ ਤਿਆਗ ਅਤੇ ਲਾਭਦਾਇਕ ਦਾ ਗ੍ਰਹਣ.#੩. ਏਕੇਂਦ੍ਰਿਯ- ਇੰਦ੍ਰੀਆਂ ਦੇ ਭੋਗਾਂ ਤੋਂ ਗਲਾਨੀ ਕਰਕੇ ਮਨ ਵਿੱਚ ਸਾਰੇ ਇੰਦ੍ਰਿਯਾਂ ਨੂੰ ਲਯ ਕਰਨਾ.#੪. ਵਸ਼ਿਕਾਰ- ਮਨ ਅਜੇਹਾ ਕ਼ਾਬੂ ਕਰਨਾ ਕਿ ਪਦਾਰਥਾਂ ਵੱਲ ਜਾਣ ਦਾ ਕਦੇ ਸੰਕਲਪ ਨਾ ਫੁਰੇ.
ਦੇਖੋ, ਬੈਰਾਗੀ.
nan
nan
ਵਿਰਾਟ ਨਾਲ ਹੈ ਸੰਬੰਧ ਜਿਸ ਦਾ. ਦੇਖੋ, ਵਿਰਾਟ। ੨. ਫੈਲਿਆ ਹੋਇਆ. ਵਿਸ੍ਤਾਰ ਸਹਿਤ.
ਫ਼ਾ. [ویَراں] ਵੀਰਾਨ. ਵਿ- ਉਜੜਿਆ ਹੋਇਆ. ਗ਼ੈਰ ਆਬਾਦ.
ਦੁਸ਼ਮਨ. ਦੇਖੋ, ਬੈਰੀ.
ਵਿ- ਵੈਰੀ ਨੂੰ ਸਲਣ ਵਾਲਾ. ਜੋ ਦੁਸ਼ਮਨ ਨੂੰ ਵਿੰਨ੍ਹ ਦੇਵੇ. ਦੇਖੋ, ਸਾਲ ੫.