ਸੰਗ੍ਯਾ- ਪਾਰਬ੍ਰਹਮ. ਕਰਤਾਰ. ਵਿਨਾਸ਼ ਰਹਿਤ. ਪੂਰਣ ਪੁਰੁਸ "ਅਬਿਨਾਸੀਪੁਰਖੁ ਪਾਇਆ ਪਰਮੇਸਰੁ." (ਸੋਹਿਲਾ)
ਸੰ. ਅਵਿਵੇਕ. ਸੰਗ੍ਯਾ- ਵਿਚਾਰ ਦਾ ਅਭਾਵ ਬੇਸਮਝੀ. ਨਾਦਾਨੀ. "ਅਬਿਬੇਕ ਹੈ ਤਿਹ ਨਾਉਂ। ਤਵ ਹੀਯ ਮੇ ਜਿਹ ਠਾਉਂ" (ਪਾਰਸਾਵ)
ਸੰ. अविवेकिन. ਵਿਵੇਕ ਹੀਨ. ਬੇਸਮਝ. ਨਾਦਾਨ.
ਦੇਖੋ, ਅਵਿਅਕਤ.
ਵਿ- ਵ੍ਰਿਥਾ. ਨਿਸਫਲ. "ਜਨਮ ਅਬਿਰਥਾ ਜਾਈ." (ਮਾਰੂ ਕਬੀਰ)
ਦੇਖੋ, ਅਵਿਲੰਬ.
ਕ੍ਰਿ. ਵਿ- ਹੁਣੇ. ਇਸੇ ਸਮੇ. ਅਭੀ. ਦੇਖੋ, ਅਬਿ.
ਵਿ- ਬੀਨਾਈ ਰਹਿਤ. ਨਾਬੀਨਾ. ਅੰਧਾ। ੨. ਭਾਵ- ਅਗ੍ਯਾਨੀ. "ਸਭ ਫੋਕਟ ਧਰਮ ਅਬੀਨਿਆ." (ਪ੍ਰਭਾ ਬੇਣੀ) ਅੰਨ੍ਹਿਆਂ ਦੇ ਸਭ ਥੋਥੇ (ਅਸਾਰ) ਕਰਮ ਹਨ.
ਦੇਖੋ, ਅਬੀਨਾ.
ਅ਼. [عبیِر] ਅ਼ਬੀਰ. ਸੰਗ੍ਯਾ- ਕਸਤੂਰੀ, ਗੁਲਾਬ, ਕੇਸਰ, ਸੰਦਲ ਦੀ ਮਿਲਾਵਟ ਤੋਂ ਇੱਕ ਪ੍ਰਕਾਰ ਦੀ ਬਣੀ ਹੋਈ ਗੁਲਾਲ, ਜੋ ਬਹੁਤ ਸੁਗੰਧ ਵਾਲੀ ਹੁੰਦੀ ਹੈ. ਦੇਖੋ, ਅੰਬੀਰ.
ਵਿ- ਬੂਝਣ ਰਹਿਤ. ਜੋ ਬੁਝੇ ਨਾ. ਜੋ ਪ੍ਰਜ੍ਵਲਿਤ (ਮਚਦਾ) ਰਹੇ। ੨. ਸੰ. ਅਬੁਧ. ਵਿ- ਅਬੋਧ. ਬੇਸਮਝ. ਅਗ੍ਯਾਨੀ.
ਸੰਗ੍ਯਾ- ਨਾ ਬੁਝਣਾ. ਰੌਸ਼ਨ ਰਹਿਣਾ।#੨. ਅਬੋਧਤਾ. ਅਗ੍ਯਾਨ. "ਬੁਝਣਾ ਅਬੁਝਣਾ ਤੁਧ ਕੀਆ." (ਆਸਾ ਅਃ ਮਃ ੩)