اُ توں شروع ہون والے پنجابی لفظاں دے معنےਦ

ਕ੍ਰਿ. ਵਿ- ਦੋਵੇਂ. "ਦੋਨਉ ਬਰਨ ਗਵਾਇ." (ਸ. ਕਬੀਰ)


ਫ਼ਾ. [دوم] ਦੁਵੁਮ. ਵਿ- ਦੂਜਾ. ਦੂਸਰਾ. "ਦੋਮ ਨ ਸੋਮ, ਏਕ ਸੋ ਆਹੀ." (ਗਉ ਰਵਿਦਾਸ) ਉਸ ਵਿੱਚ ਦੂਜਾ ਅਤੇ ਤੀਜਾ ਭਾਵ ਨਹੀਂ, ਉਹ ਅਦੁਤੀ ਹੈ.


ਵਿ- ਦ੍ਵਯ. ਦੋ.


ਦੇਖੋ, ਦੋਮ.


ਦੋ ਮਾਰਗ. ਪ੍ਰਵ੍ਰਿੱਤਿ ਅਤੇ ਨਿਵ੍ਰਿੱਤਿ। ੨. ਹਿੰਦੂ ਅਤੇ ਮੁਸਲਮਾਨ। ੩. ਆਸ੍ਤਿਕ ਅਤੇ ਨਾਸ੍ਤਿਕ.