اُ توں شروع ہون والے پنجابی لفظاں دے معنےਪ

ਫ਼ਾ. [پارچہ] ਸੰਗ੍ਯਾ- ਟੁਕੜਾ. ਖੰਡ। ੨. ਕਪੜਾ. ਵਸਤ੍ਰ. "ਮਿਥਿਆ ਮੋਹ ਬੰਧਹਿ ਨਿਤ ਪਾਰਚ." (ਸੂਹੀ ਮਃ ੫) ਰੋਜ਼ ਕਮਰ ਬੰਨ੍ਹਦਾ ਹੈ.


ਸੰ. ਪਾਰਿਜਾਤ. ਸੰਗ੍ਯਾ- ਪਾਰਿ (ਸਮੁੰਦਰ) ਤੋਂ ਪੈਦਾ ਹੋਇਆ ਦੇਵਤਿਆਂ ਦਾ ਇੱਕ ਬਿਰਛ. ਪੁਰਾਣਕਥਾ ਹੈ ਕਿ ਸਮੁੰਦਰ ਰਿੜਕਣ ਸਮੇਂ ਏਹ ਦਰਖਤ ਨਿਕਲਿਆ ਅਤੇ ਇੰਦ੍ਰ ਨੂੰ ਦਿੱਤਾ ਗਿਆ. ਇੰਦ੍ਰ ਦੀ ਇਸਤ੍ਰੀ "ਸ਼ਚੀ" ਇਸ ਨੂੰ ਵਡਾ ਪਸੰਦ ਕਰਦੀ ਸੀ. ਜਦ ਕ੍ਰਿਸਨ ਜੀ ਇੰਦ੍ਰ ਨੂੰ ਮਿਲਣ ਲਈ ਸ੍ਵਰਗਲੋਕ ਗਏ, ਤਾਂ ਉਨ੍ਹਾਂ ਦੀ ਰਾਣੀ ਸਤ੍ਯਭਾਮਾ ਨੇ ਪਤਿ ਨੂੰ ਪਾਰਿਜਾਤ ਦ੍ਵਾਰਿਕਾ ਲੈ ਜਾਣ ਲਈ ਪ੍ਰੇਰਿਆ, ਜਿਸ ਤੋਂ ਇੰਦ੍ਰ ਅਤੇ ਕ੍ਰਿਸਨ ਜੀ ਦਾ ਘੋਰ ਯੁੱਧ ਹੋਇਆ. ਅੰਤ ਨੂੰ ਇੰਦ੍ਰ ਹਾਰ ਗਿਆ ਅਤੇ ਕ੍ਰਿਸਨ ਜੀ ਨੇ ਪਾਰਿਜਾਤ ਸਤ੍ਯਭਾਮਾ ਦੇ ਵੇਹੜੇ ਵਿੱਚ ਲਿਆਕੇ ਲਾ ਦਿੱਤਾ. ਕ੍ਰਿਸਨ ਜੀ ਦੇ ਦੇਹਾਂਤ ਪਿੱਛੋਂ ਇਹ ਬਿਰਛ ਆਪ ਹੀ ਇੰਦ੍ਰਲੋਕ ਨੂੰ ਚਲਾ ਗਿਆ. ਦੇਖੋ, ਸੁਰਤਰੁ. "ਪਾਰਜਾਤੁ ਗੋਪੀ ਲੈ ਆਇਆ." (ਵਾਰ ਆਸਾ) ਪਾਰਜਾਤੁ ਇਹ ਹਰਿ ਕੋ ਨਾਮ." (ਸੁਖਮਨੀ) ੨. ਮੂੰਗਾ। ੩. ਤੂੰਬਾ। ੪. ਭਾਵ- ਪਾਰਬ੍ਰਹਮ. ਕਰਤਾਰ. "ਪਾਰਜਾਤੁ ਘਰਿ ਆਗਨਿ ਮੇਰੈ." (ਗੁਜੂ ਅਃ ਮਃ ੧)


ਸੰ. ਸੰਗ੍ਯਾ- ਵ੍ਰਤ ਪਿੱਛੋਂ ਉਹ ਭੋਜਨ, ਜੋ ਪਹਿਲਾਂ ਕੀਤਾ ਜਾਵੇ। ੨. ਵ੍ਰਤ ਦੀ ਸਮਾਪਤਿ ਦਾ ਕਰਮ। ੩. ਤ੍ਰਿਪਤ ਕਰਨ ਦੀ ਕ੍ਰਿਯਾ. ਰਜਾਉਣਾ। ੪. ਸਮਾਪਤਿ. ਖ਼ਾਤਿਮਾ। ੫. ਬੱਦਲ. ਮੇਘ। ੬. ਦੇਖੋ, ਪਾਰਣਾ। ੭. ਸੰ. ਪਾਰ੍‍ਣ. ਵਿ- ਪਰ੍‍ਣ (ਪੱਤੇ) ਦਾ ਬਣਿਆ ਹੋਇਆ.