اُ توں شروع ہون والے پنجابی لفظاں دے معنےਘ

ਘਰੋਂ. ਘਰ ਸੇ. "ਹਉਮੈ ਮੁਈ ਘਰਾਹੁ." (ਸ੍ਰੀ ਮਃ ੧) ਭਾਵ- ਦਿਲੋਂ.


ਸੰ. घरह ਘਰੱਟ. ਸੰਗ੍ਯਾ- ਚੱਕੀ. ਦਾਣਾ ਪੀਹਣ ਦਾ ਯੰਤ੍ਰ. ਖਾਸ ਕਰਕੇ ਪਨਚੱਕੀ ਦੀ ਘਰਾਟ ਸੰਗ੍ਯਾ ਹੈ.


ਸੰਗ੍ਯਾ- ਖ਼ਾਨਦਾਨ. ਕੁਲ. ਵੰਸ਼। ੨. ਵਿ- ਘਰ ਦਾ. ਘਰ ਨਾਲ ਸੰਬੰਧਿਤ.


ਸੰਗ੍ਯਾ- ਘੜਿਆਲ. ਤਵੇ ਦੇ ਆਕਾਰ ਦਾ ਕਾਂਸੀ ਆਦਿ ਧਾਤੁ ਦਾ ਵਾਜਾ. "ਬਹੁ ਬਜਹਿ ਘਰਾਵਲ ਨਾਦੰ." (ਗੁਪ੍ਰਸੂ)