ਅ਼. [محمِل] ਸੰਗ੍ਯਾ- ਕਚਾਵਾ. ਉੱਠ ਦੀ ਕਾਠੀ, ਜਿਸ ਦੇ ਦੋਹੀਂ ਪਾਸੀਂ ਬੈਠਣ ਨੂੰ ਥਾਂ ਹੋਵੇ। ੨. ਉਹ ਰੇਸ਼ਮੀ ਗਿਲਾਫ਼, ਜੋ ਮਿਸਰ ਤੋਂ ਕਾਬੇ ਚੜ੍ਹਾਉਣ ਲਈ ਹਰ ਸਾਲ ਭੇਜਿਆ ਜਾਂਦਾ ਹੈ. ਪਿਛਲੇ ਸਾਲ ਇਹ ਹਿੰਦੁਸਤਾਨ ਤੋਂ ਭੇਜਿਆ ਗਿਆ ਸੀ.
nan
ਅ਼. [محموُد] ਵਿ- ਹ਼ਮਦ (ਸਲਾਹੁਣ) ਯੋਗ੍ਯ. ਸਲਾਹਿਆ ਹੋਇਆ। ੨. ਮਹ਼ਮੂਦ ਗ਼ਜ਼ਨਵੀ ਦਾ ਸੰਖੇਪ.
nan
[محموُدغزنوی] ਸੁਬਕਤਗੀਨ ਦਾ ਪੁਤ੍ਰ ਗ਼ਜ਼ਨੀ ਦਾ ਬਾਦਸ਼ਾਹ, ਜੋ ੧੫. ਦਿਸੰਬਰ ਸਨ ੯੬੭ ਨੂੰ ਪੈਦਾ ਹੋਇਆ ਅਤੇ ਸਨ ੯੯੭ ਵਿੱਚ ਤਖ਼ਤ ਪੁਰ ਬੈਠਾ. ਇਸ ਨੇ ਹਿੰਦ ਉੱਪਰ ਬਹੁਤ ਹੱਲੇ ਕੀਤੇ ਅਰ ਬੇਅੰਤ ਧਨ ਲੁੱਟਿਆ. ਸਭ ਤੋਂ ਪਹਿਲਾ ਹੱਲਾ ਇਸ ਦਾ ਸਨ ੧੦੦੧ ਵਿੱਚ ਲਹੌਰ ਅਤੇ ਭਟਿੰਡੇ ਪੁਰ ਹੋਇਆ. ਮਾਰਚ ਸਨ ੧੦੨੪ ਵਿੱਚ ਇਸ ਨੇ ਸੋਮਨਾਥ ਦਾ ਜਗਤਪ੍ਰਸਿੱਧ ਮੰਦਿਰ ਬਰਬਾਦ ਕੀਤਾ. ਅਤੇ ਸ਼ਿਵਮੂਰਤੀ ਨੂੰ ਚੂਰਣ ਕਰਕੇ ਬੇਅੰਤ ਧਨ ਲੁੱਟਿਆ.#ਮਹਮੂਦ ਦਾ ਦੇਹਾਂਤ ੩. ਅਪ੍ਰੈਲ ਸਨ ੧੦੩੦ ਨੂੰ ਗ਼ਜ਼ਨੀ ਵਿੱਚ ਹੋਇਆ, ਜਿੱਥੇ ਇਸ ਦਾ ਸੁੰਦਰ ਕੀਰਤਿਸਤੰਭ ਬਣਿਆ ਹੋਇਆ ਹੈ. ਦੇਖੋ, ਫਰਦੌਸੀ.
ਮਹਮੂਦ ਗ਼ਜ਼ਨਵੀ ਨੇ ਲਹੌਰ ਜਿੱਤਕੇ ਉਸ ਦਾ ਨਾਮ "ਮਹਮੂਦਪੁਰ" ਰੱਖਿਆ ਸੀ, ਜੋ ਉਸ ਦੇ ਸਿੱਕਿਆਂ ਵਿੱਚ ਦੇਖਿਆ ਜਾਂਦਾ ਹੈ. ਪਰ ਮਹਮੂਦ ਪਿੱਛੋਂ ਪੁਰਾਣਾ ਨਾਮ ਲਹੌਰ ਹੀ ਪ੍ਰਸਿੱਧ ਰਿਹਾ.
ਦੇਖੋ, ਧੁਨੀ (ਖ).
ਅ਼. [مہمیز] ਸੰਗ੍ਯਾ- ਹਮਜ਼ (ਤੇਜ਼) ਕਰਨ ਦਾ ਸੰਦ. ਜੋੜੇ ਨਾਲ ਲੱਗੀ ਹੋਈ ਆਰ, ਜੋ ਘੋੜੇ ਨੂੰ ਤੇਜ਼ ਚਲਾਉਣ ਵਿੱਚ ਸਹਾਇਤਾ ਦਿੰਦੀ ਹੈ.
ਖਰੋਟਰੀ ਪਠਾਣਾਂ ਦੀ ਇੱਕ ਜਾਤਿ, ਮੋਹ ਮੰਦ. "ਗੁਰੀਖੇਲ ਮਹਮੰਦ ਲੇਜਾਕ ਧਾਏ." (ਚਰਿਤ੍ਰ ੯੬)
ਮਾਹਰ ਦਾ ਸੰਖੇਪ। ੨. ਅ਼. [مہر] ਸੰਗ੍ਯਾ- ਇਸਲਾਮਮਤ ਅਨੁਸਾਰ ਉਹ ਰਕਮ, ਜੋ ਨਿਕਾਹ ਸਮੇਂ ਪਤੀ ਵੱਲੋਂ ਇਸਤ੍ਰੀ ਨੂੰ ਦੇਣੀ ਠਹਿਰਾਈ ਜਾਵੇ. ਇਸ ਦੀ ਕੋਈ ਖ਼ਾਸ ਹੱਦ ਨਹੀਂ ਇਸਤ੍ਰੀ ਦਾ ਦਰਜਾ ਅਤੇ ਸੁੰਦਰਤਾ ਪੁਰ ਨਿਰਭਰ ਹੈ, ਪਰ ਦਸ ਦਿਰਹਮ ਅਰਥਾਤ ੨/-) ਤੋਂ ਘੱਟ ਮਹਰ ਨਹੀਂ ਹੋ ਸਕਦਾ. ਇਸਤ੍ਰੀ ਜਦ ਚਾਹੇ ਪਤਿ ਤੋਂ ਮਹਰ ਲੈ ਸਕਦੀ ਹੈ। ੩. ਸੰ. महर्. ਚੌਥਾ ਆਸਮਾਨੀ ਲੋਕ। ੪. ਮਹੱਤਰ ਦਾ ਸੰਖੇਪ. ਪ੍ਰਧਾਨ. ਮੁਖੀਆ. "ਮਹਰ ਮਲੂਕ ਕਹਾਈਐ." (ਸ੍ਰੀ ਅਃ ਮਃ ੧) ੫. ਕ੍ਰਿਸਨ ਜੀ ਦੇ ਪਿਤਾ ਨੰਦ ਦੀ ਉਪਾਧੀ (ਲਕ਼ਬ). "ਨੰਦ ਮਹਰ ਲੈ ਭੇਟ ਕੋ ਗਯੋ ਕੰਸ ਕੇ ਪਾਸ." (ਕ੍ਰਿਸਨਾਵ)
ਮਹਾਰਾਸ੍ਟ੍ਰ. ਦੇਖੋ, ਮਰਹਟਾ.