اُ توں شروع ہون والے پنجابی لفظاں دے معنےਅ

ਦੇਖੋ, ਅਵ੍ਯਯ.


ਵਿ- ਵੇਧ ਰਹਿਤ. ਅਛੇਦ. ਅਖੰਡ. "ਅਬੇਹ ਨਾਥ ਅਜੀਤ" (ਅਕਾਲ) "ਰਾਵਰੀ ਦੇਹ ਅਬੇਹ ਕੋ ਦੇਖਕੈ." (ਗੁਵਿ ੧੦)


ਦੇਖੋ, ਅਬਿਚਲ. "ਮਾਲ ਹਮਾਰਾ ਅਖੂਟ ਅਬੇਚਲ." (ਭੈਰ ਮਃ ੫)


ਦੇਖੋ, ਅਬਤਬ। ੨. ਸੰਗ੍ਯਾ- ਨਿਰਾਦਰ. ਅਪਮਾਨ. "ਅਬੇ ਤਬੇ ਕੀ ਚਾਕਰੀ." (ਆਸਾ ਅਃ ਮਃ ੧) ੩. ਕ੍ਰਿ. ਵਿ- ਸਦਾ. ਨਿੱਤ. "ਅਬੇਤਬੇ ਕੂੜੇ ਹੈਂ ਪਾਜਾ." (ਗਉ ਅਃ ਮਃ ੧)


ਕ੍ਰਿ. ਵਿ- ਬੇਰ (ਦੇਰ) ਬਿਨਾ. ਤੁਰਤ. ਫ਼ੌਰਨ। ੨. ਸੰਗ੍ਯਾ- ਕੁਵੇਲਾ. ਕੁਸਮਾ। ੩. ਕ੍ਰਿ. ਵਿ- ਸੰਝ. ਆਥਣ. "ਕੇਤਕ ਕਰ ਅਬੇਰ ਨਿਕਸੰਤੇ." (ਗੁਪ੍ਰਸੂ)


ਸੰਗ੍ਯਾ- ਸੰਝ ਅਤੇ ਸਵੇਰ. ਉੱਗਣ ਆਥਣ. ਸਾਯੰਕਾਲ ਅਤੇ ਪ੍ਰਾਤਹਕਾਲ. "ਆਵਹਿ ਜਾਇ ਅਵੇਰ ਸਵੇਰ." (ਗੁਪ੍ਰਸੂ)


ਦੇਖੋ, ਅਬੀ। ੨. ਸੰ. ਅਵ੍ਯਯ. ਵਿ- ਜੋ ਵਿਕਾਰ ਨੂੰ ਪ੍ਰਾਪਤ ਨਾ ਹੋਵੇ. ਸਦਾ ਇੱਕਰਸ. "ਅਜੈ ਹੈ। ਅਬੈ ਹੈ." (ਜਾਪੁ)


ਵਿ- ਬੋਧ ਰਹਿਤ. ਅਗ੍ਯਾਨੀ. ਮੂਰਖ। ੨. ਸੰਗ੍ਯਾ- ਮੂਰਖਤਾ. ਨਾਦਾਨੀ.


ਵਿ- ਬੋਲਣ ਬਿਨਾ. ਖ਼ਾਮੋਸ਼. ਚੁੱਪ "ਕਾਰਣ ਕਵਨ ਅਬੋਲ." (ਧਨਾ ਰਵਦਾਸ) ੨. ਦੇਖੋ, ਬੋਲ ਅਬੋਲ.