اُ توں شروع ہون والے پنجابی لفظاں دے معنےਦ

ਕ੍ਰਿ. ਵਿ- ਦੋਨੋ. ਦੋਵੇਂ. "ਦੇਵੈ ਸਿਰੇ ਸਤਿਗੁਰੂ ਨਿਬੇੜੇ" (ਮਾਰੂ ਮਃ ੧) ਭਾਵ- ਜਨਮ ਮਰਨ। ੨. ਦੇਖੋ, ਦੁਵੈਯਾ ਛੰਦ.


ਦੇਖੋ, ਦੋਵੈ ੧.


ਦੋਨੋ ਸ੍‍ਥਾਨ. ਲੋਕ ਪਰਲੋਕ.


ਸੰਗ੍ਯਾ- ਤਹਿਦਾਰ ਰੋਟੀ. ਆਟੇ ਦੋ ਦੋ ਪੇੜਿਆਂ ਦੇ ਵਿੱਚਕਾਰ ਘੀ ਲਗਾਕੇ ਪਕਾਈ ਹੋਈ ਰੋਟੀ. "ਜਵ ਕੀ ਦੋੜ ਕਿਨਹੁ ਅਚਲਈ." (ਗੁਪ੍ਰਸੂ)


ਸੰਗ੍ਯਾ- ਦੋ ਬਰ ਦਾ ਮੋਟੇ ਸੂਤ ਦਾ ਵਸਤ੍ਰ.