اُ توں شروع ہون والے پنجابی لفظاں دے معنےਅ

ਵਿ- ਜੋ ਵੰਚਨ ਨਾ ਕੀਤਾ ਜਾਵੇ. ਠਗਾਈ ਰਹਿਤ. ਜੋ ਧੋਖਾ ਨਾ ਖਾਵੇ. "ਅਸ ਪ੍ਰਕਾਰ ਲਖ ਰਿਦੇ ਸਦੀਵ ਅਬੰਚ ਜੋ." (ਨਾਪ੍ਰ)


ਸੰਗ੍ਯਾ- ਬੰਧਨ ਦਾ ਅਭਾਵ. ਛੁਟਕਾਰਾ. ਰਿਹਾਈ. ਮੁਕਤਿ. "ਬੰਦਨਾ ਕੋ ਲੇਤਹੀ ਅਬੰਦਤਾ ਕੋ ਦੇਤ ਜਨ." (ਨਾਪ੍ਰ)


ਸੰ. ਅਵ੍ਰਣ. ਵਿ- ਵ੍ਰਣ (ਘਾਉ) ਰਹਿਤ. ਜੋ ਜ਼ਖਮੀ ਨਹੀਂ. "ਜੋ ਅਬ੍ਰਿਣੀ ਠਾਢੇ ਹੁਤੇ ਬ੍ਰਿਣੀ ਕਿਯੇ ਕਰਤਾਰ." (ਚਰਿਤ੍ਰ ੧੨੮)


ਦੇਖੋ, ਅਭਿ.


ਵਿ- ਭੈ ਰਹਿਤ. ਨਿਰਭੈ। ੨. ਸੰਗ੍ਯਾ- ਨਿਰਭੈਤਾ. "ਗੁਰੁ ਅਮਰ ਦਾਸ ਪਰਸੀਐ ਅਭਉ ਲਭੈ." (ਸਵੈਯੇ ਮਃ ੩. ਕੇ)


ਸੰ. अभ्यन्तर- ਅਭ੍ਯੰਤਰ. ਸੰਗ੍ਯਾ- ਮੱਧ (ਵਿੱਚ ਦਾ) ਅਸਥਾਨ। ੨. ਰਿਦਾ. ਮਨ ਅੰਤਹਕਰਣ। ੩. ਕ੍ਰਿ. ਵਿ- ਵਿੱਚ. ਅੰਦਰ. ਭੀਤਰ. ਭਾਵ- ਦਿਲ ਵਿੱਚ. "ਅਗਮ ਅਗੋਚਰ ਰਹਿਆ ਅਭਅੰਤ." (ਭੈਰ ਅਃ ਕਬੀਰ) "ਨਿਰਭਉ ਸੋ ਅਭਅੰਤਰ ਵਸਿਆ." (ਮਾਰੂ ਸੋਲਹੇ ਮਃ ੧)


ਵਿ- ਅੰਦਰੂਨੀ. ਮਾਨਸਿਕ. "ਸਚੁ ਕਰਣੀ ਅਭਅੰਤਰਿ ਸੇਵਾ." (ਗਉ ਅਃ ਮਃ ੧)#੨. ਕ੍ਰਿ. ਵਿ- ਵਿੱਚੋਂ. ਅੰਦਰੋਂ. "ਜਲ ਮਹਿ ਕੇਤਾ ਰਾਖੀਐ ਅਭਿਅੰਤਰਿ ਸੂਕਾ." (ਆਸਾ ਅਃ ਮਃ ੧)