nan
ਸੰ. ਅਭਗ੍ਨ. ਵਿ- ਜੋ ਭਗਨ ਨਾ ਹੋਵੇ. ਅਖੰਡ. "ਤਿਸ ਦੀਬਾਣ ਅਭਗ." (ਵਾਰ ਆਸਾ) "ਅਭਗ ਸਭਾ ਸੰਗ ਹੈ ਸਾਧਾ." (ਆਸਾ ਮਃ ੫) ੨. ਸੰ. अभग. ਬਦਨਸੀਬ. ਮੰਦਭਾਗੀ. ਭਾਗਹੀਨ.
ਸੰ. ਅਭਕ੍ਤ. ਵਿ- ਭਕ੍ਤਿ ਰਹਿਤ. ਜੋ ਭਗਤ ਨਹੀਂ। ੨. ਜੋ ਵਿਭਾਗ ਨਹੀਂ ਕੀਤਾ ਗਿਆ. ਜੋ ਵੰਡਿਆ ਨਹੀਂ ਗਿਆ. ਜਿਸਦੇ ਟੁਕੜੇ ਨਹੀਂ ਹੋ ਸਕਦੇ. "ਅਭਗਤ ਹੈ." (ਜਾਪੁ)
ਦੇਖੋ, ਅਭਗ ੧.
ਦੇਖੋ, ਅਭਖੁ.
ਵਿ- ਜੋ ਭਜਦਾ ਨਹੀਂ. ਪਲਾਇਨ ਰਹਿਤ। ੨. ਜਿਸ ਨੂੰ ਹਾਰ ਨਹੀਂ ਦਿੱਤੀ ਜਾ ਸਕਦੀ. ਬਿਨਾ ਸ਼ਿਕਸਤ। ੪. ਜੋ ਭਗਨ ਨਹੀਂ ਹੁੰਦਾ. ਅਖੰਡ। ੪. ਜੋ ਭਜ (ਸੇਵਨ) ਯੋਗ੍ਯ ਨਹੀਂ.
ਵਿ- ਜੋ ਭਦ੍ਰ (ਭਲਾ) ਨਹੀਂ. ਬੁਰਾ। ੨. ਅਮੰਗਲ. ਦੇਖੋ, ਭਦ੍ਰ.
ਦੇਖੋ, ਅਭਿ ਅਤੇ ਪੀਰ.
nan
ਦੇਖੋ, ਅਭਿ ਅਤੇ ਭਗਤਿ। ੨. ਸੰਗ੍ਯਾ- ਸੰਮੁਖ (ਸਨਮੁਖ) ਭਗਤਿ. ਸਾਖ੍ਯਾਤ (ਸਾਕ੍ਸ਼ਾਤ) ਇਸ੍ਟ ਨੂੰ ਜਾਣਕੇ ਕੀਤੀ ਭਗਤੀ. "ਮਨਮੁਖ ਤੇ ਅਭਭਗਤਿ ਨ ਹੋਵਸਿ." (ਪ੍ਰਭਾ ਅਃ ਮਃ ੧) "ਅਭਭਗਤੀ ਪਿਰ ਆਗੇ." (ਤੁਖਾ ਬਾਰਾਮਾਹਾ)