اُ توں شروع ہون والے پنجابی لفظاں دے معنےਦ

ਦ੍ਵਾਰਪਾਲ. ਦੇਖੋ, ਦ੍ਵਾਰਪ.


ਸੰਗ੍ਯਾ- ਭ੍ਰਮਣ ਦੀ ਕ੍ਰਿਯਾ. ਚੱਕਰ. ਦੇਖੋ, ਦੌਰ ੨.


ਦੇਖੋ, ਦਉਲਤ। ੨. ਦੋਲਤਾਂ ਲਈ ਭੀ ਦੌਲਤ ਸ਼ਬਦ ਆਇਆ ਹੈ. ਦੇਖੋ, ਦੌਲਤਾਂ, "ਸ਼੍ਰੀ ਨਾਨਕ ਕੀ ਦੌਲਤ ਦਾਈ." (ਨਾਪ੍ਰ)


ਇਬਰਾਹੀਮ ਲੋਦੀ ਦਿੱਲੀਪਤਿ ਦਾ ਥਾਪਿਆ ਹੋਇਆ ਪੰਜਾਬ ਦਾ ਗਵਰਨਰ, ਜੋ ਵਿਸ਼ੇਸ ਕਰਕੇ ਸੁਲਤਾਨਪੁਰ ਰਿਹਾ ਕਰਦਾ ਸੀ, ਕ੍ਯੋਂਕਿ ਇਹ ਇ਼ਲਾਕ਼ਾ ਦੌਲਤਖ਼ਾਨ ਨੂੰ ਜਾਗੀਰ ਮਿਲਿਆ ਹੋਇਆ ਸੀ. ਇਸੇ ਦਾ ਮੋਦੀਖਾਨਾ ਗੁਰੂ ਨਾਨਕਦੇਵ ਜੀ ਨੇ ਕੀਤਾ ਸੀ. ਬਾਬਰ ਨੂੰ ਇਸ ਨੇ ਗੁਪਤ ਭੇਤ ਅਤੇ ਸਹਾਇਤਾ ਦਾ ਭਰੋਸਾ ਦੇਕੇ ਹਿੰਦੁਸਤਾਨ ਪੁਰ ਚੜ੍ਹਨ ਲਈ ਪ੍ਰੇਰਿਆ ਸੀ, ਪਰ ਅੰਤ ਨੂੰ ਇਸ ਦੀ ਬਾਬਰ ਨਾਲ ਅਣਬਣ ਹੋ ਗਈ ਸੀ. ਦੌਲਤਖ਼ਾਂ ਦਾ ਦੇਹਾਂਤ ਸਨ ੧੫੨੬ ਵਿੱਚ ਹੋਇਆ. ਇਸ ਦੇ ਪੁਤ੍ਰ ਗਾਜ਼ੀਖ਼ਾਂ ਅਤੇ ਦਿਲਾਵਰਖ਼ਾਨ ਬਾਬਰ ਦੇ ਕ੍ਰਿਪਾਪਾਤ੍ਰ ਰਹੇ ਹਨ.#ਦੌਲਤਖ਼ਾਨ ਦੇ ਕਿਲੇ ਦੇ ਚਿੰਨ੍ਹ ਇਸ ਵੇਲੇ ਭੀ ਸੁਲਤਾਨਪੁਰ ਦਿਖਾਈ ਦਿੰਦੇ ਹਨ.


ਜ਼ਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਆਨੰਦਪੁਰ ਦਾ ਦੌਲੇਵਾਲ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੩੨ ਮੀਲ ਅਗਨਿ ਕੋਣ ਹੈ ਅਤੇ ਰੋਪੜ ਤੋਂ ੧੫. ਮੀਲ ਹੈ. ਇਸ ਦੀ ਆਬਾਦੀ ਵਿੱਚ ਹੀ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਚੌਮਾਸੇ ਦੀ ਮੌਸਮ ਇੱਥੇ ਕਈ ਵਾਰ ਆ ਜਾਂਦੇ ਸਨ. ਕ੍ਯੋਂਕਿ ਗੁਰੂ ਜੀ ਦੇ ਘੋੜਿਆਂ ਦੀ ਇਹ ਚੌਂਕੀ ਸੀ. ਮੇਲਾ ਹੋਲੇ ਨੂੰ ਹੁੰਦਾ ਹੈ. ਇਸ ਗੁਰਦ੍ਵਾਰੇ ਦੀ ਸੇਵਾ ਬੀਬੀ ਸੰਤਕੌਰ ਜੀ ਪ੍ਰੇਮ ਨਾਲ ਕਰਦੇ ਹਨ. ਇੱਕ ਘੁਮਾਉਂ ਦੇ ਕ਼ਰੀਬ ਜ਼ਮੀਨ ਹੈ, ਜੋ ਗੁਰਦ੍ਵਾਰੇ ਦੇ ਅਹਾਤੇ ਵਾਲੀ ਹੀ ਹੈ. ਇਮਾਰਤ ਕੇਵਲ ਮੰਜੀਸਾਹਿਬ ਹੈ.