اُ توں شروع ہون والے پنجابی لفظاں دے معنےਬ

ਵਿ- ਖੰਡਨ. ਚੰਗੀ ਤਰਾਂ ਖੰਡਨ ਕਰਨ ਦਾ ਭਾਵ. "ਸਗਲ ਦੁਰਤ ਬਿਖੰਡਨੋ." (ਬਿਲਾ ਛੰਤ ਮਃ ੫) "ਪੰਚ ਦੂਤ ਬਿਖੰਡਿਓ." (ਸਵੈਯੇ ਮਃ ੩. ਕੇ)


ਦੇਖੋ, ਬਿਖਮ. "ਆਵਤ ਨਿਕਟਿ ਬਿਖੰਮ ਜਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) ਦੇਖੋ, ਜਰੀ.


ਖਿੜਨਾ. ਦੇਖੋ, ਬਿਕਸਨਾ. "ਬਿਗਸੈ ਕਮਲ ਕਿਰਣ ਪਰਗਾਸੈ." (ਮਾਰੂ ਸੋਲਹੇ ਮਃ ੩) ੩. ਹੱਸਣਾ. "ਘਨ ਮੇਂ ਮਨੋ ਬਿਦੁੱਲਤਾ ਬਿਗਾਸੀ." (ਚੌਥੀਸਾਵ) ਬਿਜਲੀ ਹੱਸੀ.¹


ਵਿਕਾਸ ਸਹਿਤ ਹੋਇਆ. ਖਿੜਿਆ. ਪ੍ਰਸੰਨ ਹੋਇਆ. "ਪੇਖਿ ਪੇਖਿ ਨਾਨਕ ਬਿਗਸਾਨੋ." (ਸੇਰ ਮਃ ੫)


ਵਿਕਾਸ ਸਹਿਤ ਹੋਏ. ਖਿੜੇ "ਪੇਖਿ ਪੇਖਿ ਮਨ ਬਿਗਸਾਰੇ." (ਸੂਹੀ ਮਃ ੫) ਸੰ. ਵਿਕਸ੍ਵਰ.


ਖਿੜਦਾ. ਵਿਕਾਸ ਯੁਕ੍ਤ ਹੁੰਦਾ. "ਕਵਲ ਜਿਵੈ ਬਿਗਸਾਵਦੋ." (ਮਃ ੫. ਵਾਰ ਮਾਰੂ ੨)


ਵਿ- ਵਿਕਾਸ ਯੁਕ੍ਤ. ਪ੍ਰਫੁੱਲਿਤ. ਪ੍ਰਸੰਨ ਹੋਇਆ. "ਰਾਜਨਰਾਜ ਸਦਾ ਬਿਗਸਾਂਤਉ." (ਆਸਾ ਮਃ ੧)


ਵਿਕਾਸ ਸਹਿਤ ਹੋਕੇ. ਖਿੜਕੇ. ਪ੍ਰਸੰਨ ਹੋਕੇ. "ਬਿਗਸਿ ਬਿਗਸਿ ਅਪਨਾ ਪ੍ਰਭੁ ਗਾਵਹਿ." (ਰਾਮ ਮਃ ੫)