اُ توں شروع ہون والے پنجابی لفظاں دے معنےਵ

ਦੇਖੋ, ਬੰਗਾਰਨਾ.


ਲਾਖ ਦੀ ਚੂੜੀ. ਇਹ ਅਨੇਕ ਰੰਗਾਂ ਦੀ ਹੋਇਆ ਕਰਦੀ ਹੈ. ਦੇਖੋ, ਬੰਗ. "ਨਾ ਮਨੀਆਰੁ ਨ ਚੂੜੀਆ, ਨਾ ਸੇ ਵਾਂਗੁੜੀ- ਆਹਾ." (ਵਡ ਮਃ ੧) ਨਹੀਂ ਕਿਸੇ ਅਰਥ ਹੈ ਮਣੀਕਾਰ, ਨਾ ਧਾਤੁ ਦੀਆਂ ਚੂੜੀਆਂ ਅਤੇ ਨਾ ਕੱਚ ਆਦਿ ਦੀਆਂ ਵੰਗਾਂ. ਭਾਵ ਸਾਰੇ ਸਿੰਗਾਰ ਦੇ ਸਾਧਨ ਅਤੇ ਸਿੰਗਾਰ ਨਿਸਫਲ ਹਨ.


ਦੇਖੋ, ਬੰਗੇਸ਼੍ਵਰ। ੨. ਵੈਦ੍ਯਕ ਅਨੁਸਾਰ ਇੱਕ ਰਸ, ਜੋ ਵਾਉਗੋਲੇ ਲਈ ਉੱਤਮ ਦਵਾ ਹੈ. ਇਸ ਦੇ ਬਣਾਉਣ ਦੀ ਵਿਧਿ ਇਹ ਹੈ- ਪਾਰੇ ਦੀ ਰਾਖ ੮. ਤੋਲੇ, ਕਲੀ ਦੀ ਰਾਖ ੮. ਤੋਲੇ, ਤਾਂਬੇ ਦੀ ਰਾਖ ੩੨ ਤੋਲੇ ਗੰਧਕ ੩੨ ਤੋਲੇ, ਅੱਕ ਦੇ ਦੁੱਧ ਵਿੱਚ ਚੌਹਾਂ ਨੂੰ ਤਰ ਕਰਕੇ ਗੋਹਿਆਂ ਦੀ ਭੱਠੀ ਵਿੱਚ ਫੂਕਣ ਤੋਂ ਵੰਗੇਸ਼੍ਵਰ ਰਸ ਤਿਆਰ ਹੁੰਦਾ ਹੈ. ਇਸ ਦੀ ਖ਼ੁਰਾਕ ਅੱਧੀ ਰੱਤੀ ਤੋਂ ਦੋ ਰੱਤੀ ਤੀਕ ਹੈ.


ਦੇਖੋ, ਬੰਚ. "ਜਬ ਆਣੈ ਬਲ ਵੰਚ ਕਰਿ." (ਤਿਲੰ ਮਃ ੪)


ਰਗਣ ਵਾਲਾ. ਦੇਖੋ, ਬੰਚਕ.