اُ توں شروع ہون والے پنجابی لفظاں دے معنےਤ

ਸੰਗ੍ਯਾ- ਆਪਣੀਆਂ ਤੰਦਾਂ ਨਾਲ ਫਸਾਉਣ ਵਾਲਾ ਜਲਜੀਵ. ਅਸ੍ਟਪਦ. Octopus ਅਥਵਾ Octopoza. ਇਸ ਦੀ ਤੰਦਾਂ ਸਮੇਤ ਲੰਬਾਈ ਵੱਧ ਤੋਂ ਵੱਧ ੧੪. ਫੁਟ ਹੁੰਦੀ ਹੈ. ਦੇਖੋ, ਤਦੂਆ। ੨. ਕਿਤਨੇ ਲੇਖਕਾਂ ਨੇ ਮਗਰਮੱਛ ਨੂੰ ਤੰਦੂਆ ਲਿਖਿਆ ਹੈ, ਜੋ ਸਹੀ ਨਹੀਂ.


ਦੇਖੋ, ਤਨੂਰ। ੨. ਦੇਖੋ, ਤੰਬੂਰ. "ਬੱਜੇ ਤੰਦੂਰ." (ਰਾਮਾਵ) ੩. ਫ਼ਾ. [تندۇر] ਗਰਜ. ਕੜਕ.


ਸੰ. तन्द्रा. ਸੰਗ੍ਯਾ- ਤੰਤ੍ਰਾ. ਸੁਸਤੀ. ਆਲਮ। ੨. ਜਾਗੋਮੀਟੀ ਦੀ ਦਸ਼ਾ. ਉਂਘਾਈ. ਦੇਖੋ, ਤੰਦ ਧਾ.


ਸੰਗ੍ਯਾ- ਸੁਸਤੀ. ਦੇਖੋ, ਤੰਦ੍ਰਾ. "ਚਲੇ ਬਰਬਰੀ ਅਰਮਨੀ ਛਾਡ ਤੰਦ੍ਰੀ." (ਕਲਕੀ) ੨. ਭ੍ਰਿਕੁਟੀ. ਭੌਂਹ। ੩. ਵਿ- ਤੰਦ੍ਰਾ ਵਾਲਾ. ਊਂਘਣ ਵਾਲਾ। ੪. ਸੁਸਤ.


ਸੰ. तंङ्ग. ਸੰਗ੍ਯਾ- - ਡਰ. ਭੈ। ੨. ਵਿਯੋਗ ਦਾ ਦੁੱਖ। ੩. ਪੱਥਰ ਕੱਟਣ ਦੀ ਟਾਂਕੀ.; ਦੇਖੋ, ਤਨ. "ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੇ." (ਵਾਰ ਗਉ ੨. ਮਃ ੫) ੨. ਸਰਵ- ਤਿਨ੍ਹਾਂ. ਉਨ੍ਹਾਂ. "ਖਾਕੁ ਲੋੜੇਂਦਾ ਤੰਨਿਖੇ." (ਵਾਰ ਮਾਰੂ ੨. ਮਃ ੫) ਤਿਨ੍ਹਾਂ ਦੀ ਖ਼ਾਕ ਲੋੜੇਂਦਾ। ੩. ਤਤ੍‌ ਅਤੇ ਨ ਦਾ ਸੰਯੋਗ. तन्न- ਤੱਨ. ਉਹ ਨਹੀਂ.


ਤਨ ਮੇ. ਸ਼ਰੀਰ ਪੁਰ. "ਤੰਨਿ ਜੜਾਈ ਆਪਣੈ." (ਸਵਾ ਮਃ ੫) ੨. ਦੇਖੋ, ਤੰਨ ੨.


ਸ਼ਰੀਰ, ਦੇਖੋ, ਤਨੁ. "ਮਨੁ ਤੰਨੁ ਨਿਰਮਲੁ ਦੇਖ ਦਰਸਨ." (ਸੂਹੀ ਛੰਤ ਮਃ ੫) "ਰਤੁ ਬਿਨੁ ਤੰਨੁ ਨ ਹੋਇ." (ਵਾਰ ਰਾਮ ੧. ਮਃ ੩)