اُ توں شروع ہون والے پنجابی لفظاں دے معنےਬ

ਵਿਕਾਸਿਤ ਹੋਇਆ. ਖਿੜਿਆ. "ਊਧ ਕਮਲ ਬਿਗਸੇਰੋ." (ਕਾਨ ਮਃ ੫)


ਦੇਖੋ, ਵਿਗਤ.


ਸੰਗ੍ਯਾ- ਮੰਦ ਗਤਿ. ਅਪਗਤਿ. "ਮਨਮੁਖ ਮਰਹਿ, ਮਰਿ ਬਿਗਤੀ ਜਾਹਿ." (ਬਿਲਾ ਮਃ ੩. ਵਾਰ ੭)


ਵਿ- ਬਿਨਾ ਗਮ। ੨. ਦੇਖੋ, ਬੇਗਮ. "ਕਾਮਾਤੁਰ ਭੀ ਅਧਿਕ ਬਿਗਮ ਜਬ." (ਚਰਿਤ੍ਰ ੩੩੬)


ਕ੍ਰਿ- ਵਿਕਾਰ ਸਹਿਤ ਹੋਣਾ. ਵਿਕ੍ਰਿਤ ਹੋਣਾ. ਸ਼ਕਲ ਦਾ ਬਦਲਣਾ. ਹੋਰ ਰੂਪ ਹੋਣਾ. "ਗੰਗਾ ਕੇ ਸੰਗ ਸਲਿਤਾ ਬਿਰਾਰੀ." (ਭੈਰ ਕਬੀਰ) "ਸੰਤਨ ਸੰਗਿ ਕਬੀਰਾ ਬਿਗਾਰਿਓ." (ਭੈਰ ਕਬੀਰ) ਕਬੀਰ ਪਹਿਲੀ ਸ਼ਕਲ ਤ੍ਯਾਗਕੇ ਸੰਤ ਰੂਪ ਹੋਇਆ। ੨. ਕੰਮ ਦਾ ਖ਼ਰਾਬ ਹੋਣਾ. ਵਿਗੜਨਾ. "ਰਾਖਿ ਲੇਹੁ ਹਮ ਤੇ ਬਿਗਰੀ." (ਬਿਲਾ ਕਬੀਰ) ੩. ਵਿਰੋਧ ਹੋਣਾ. ਅਣਬਣ ਹੋਣੀ.