اُ توں شروع ہون والے پنجابی لفظاں دے معنےਵ

ਸੰ. वञ्चन. ਧੋਖਾ ਦੇਣਾ. ਠਗ ਲੈਣਾ। ੨. ਕਿਸੇ ਵਸਤੁ ਤੋਂ ਵਾਂਜਿਆਂ ਰੱਖਣਾ.


ਸੰ. ਸੰਗ੍ਯਾ- ਵੰਚਨ ਦੀ ਕ੍ਰਿਯਾ. ਠੱਗੀ.


ਦੇਖੋ, ਬੰਚਿਤ.


ਵਿ- ਵੰਚਨ ਕਰਨਾ. ਠਗਣ ਵਾਲਾ. "ਹਮ ਪਾਪੀ ਬਲਵੰਚੀਆ." (ਬਿਲਾ ਛੰਤ ਮਃ ੪) ਦੇਖੋ, ਬਲਵੰਚੀਆ.


ਦੇਖੋ, ਬਾਂਛਾ.


ਵਾਂਛਿਤ. ਚਾਹਿਆ ਹੋਇਆ. ਲੋੜੀਂਦਾ.


ਦੇਖੋ, ਬੰਚ ਅਤੇ ਵੰਞਣੁ.