nan
nan
ਦੇਖੋ, ਅਬੜਵਾਹਾ.
ਸ਼ੋਭਾ. ਦੇਖੋ, ਆਭਾ. "ਲਸੈ ਤ੍ਰਿਯ ਵਾਂਕੀ ਅਭਾ." (ਕ੍ਰਿਸਨਾਵ) ੨. ਅ (ਬਿਨਾ) ਭਾ (ਪ੍ਰਕਾਸ਼).
ਸੰਗ੍ਯਾ- ਭਾਉ (ਆਦਰ) ਦਾ ਅਭਾਵ. ਨਿਦਾਰ. ਅਪਮਾਨ. "ਜੌ ਲੌ ਭਾਉ ਅਭਾਉ ਇਹ ਮਾਨੈ." (ਸੋਰ ਮਃ ੫) ੨. ਸੰ. ਅਭਾਵ. ਅਣਹੋਂਦ. ਨੇਸ੍ਤੀ. "ਪੇਖਨ ਸੁਨਨ ਅਭਾਉ." (ਨਾਪ੍ਰ) ੩. ਨਾਸ਼. ਦੇਖੋ, ਅਭਾਵ.
ਦੇਖੋ, ਅਭਾਉ। ੨. ਸੰਗ੍ਯਾ- ਗਿਲਾਨੀ। ੩. ਖੋਟੀ ਭਾਵਨਾ। ੪. ਅਰੁਚੀ. "ਸੁਭਾਇ ਅਭਾਇ ਜੁ ਨਿਕਟਿ ਆਵੈ ਸੀਤੁ ਤਾਕਾ ਜਾਇ." (ਮਾਰੂ ਅਃ ਮਃ ੫) ਰੁਚੀ ਅਨਰੁਚੀ ਤੋਂ ਜੋ ਅੱਗ ਪਾਸ ਆਉਂਦਾ ਹੈ, ਉਸ ਦਾ ਸੀਤ ਨਾਸ਼ ਹੁੰਦਾ ਹੈ.
ਸੰ. ਆਭਾਸ. ਸੰਗ੍ਯਾ- ਪ੍ਰਤਿਬਿੰਬ. ਅਕਸ। ੨. ਪ੍ਰਕਾਸ਼. "ਦਸ ਚਾਰ ਲੋਕ ਆਭਾ ਅਭਾਸ." (ਬ੍ਰਹਮਾਵ)
ਸੰ. ਅਭਾਸਕ. ਵਿ- ਚੁਪਕੀਤਾ. ਖ਼ਾਮੋਸ਼.#"ਰੇ ਲੰਪਟ ਕ੍ਰਿਸਨ ਅਭਾਖੰ" (ਪ੍ਰਭਾ ਬਣੀ) ਹੇ ਵਿਸੈ ਲੰਪਟ! ਕਰਤਾਰ ਦਾ ਨਾਉਂ ਕਹਿਣ ਲਈ ਤੂੰ ਮੌਨੀ ਹੈਂ.
ਸੰ. ਆ- ਭਾਸਣ. ਸੰਗ੍ਯਾ- ਕਥਨ. ਬਿਆਨ. "ਅਵਰਾ ਦੇਖਿ ਨ ਸੁਣੈ ਅਭਾਖੈ." (ਸੂਹੀ ਰਵਦਾਸ) ੨. ਅ (ਨ) ਭਾਸਣ (ਕਥਨ). ਖ਼ਾਮੋਸ਼ੀ. ਚੁੱਪ.
nan
ਸੰਗ੍ਯਾ- ਨਾ ਬੋਲਣ ਯੋਗ੍ਯ ਭਾਸਾ (ਬੋਲੀ). ਹਿੰਦੂਮਤ ਵਿੱਚ ਯੂਨਾਨੀ ਅਰਬੀ ਆਦਿ ਬੋਲੀਆਂ ਨੂੰ ਮਲੇਛਭਾਸਾ ਕਹਿਕੇ ਆਰਯਾਂ ਨੂੰ ਹਦਾਇਤ ਕੀਤੀ ਹੈ ਕਿ ਓਹ ਕਦੇ ਯਾਵਨੀ ਭਾਸਾ ਨਾ ਬੋਲਣ. ਦੇਖੋ, ਵ੍ਰਿਹਤ ਪਾਰਾਸ਼ਰ ਸੰਹਿਤਾ ਅ. ੪. ਵਿਸ਼ਿਸ੍ਠ ਸੰਹਿਤਾ ਅ. ੬. "ਅਭਾਖਿਆ ਕਾ ਕੁਠਾ ਬਕਰਾ ਖਾਣਾ." (ਵਾਰ ਆਸਾ) ਗੁਰੂ ਸਾਹਿਬ ਕਿਸੇ ਬੋਲੀ ਨੂੰ ਮਲੇਛਭਾਸਾ ਨਹੀਂ ਮੰਨਦੇ, ਕੇਵਲ ਇੱਕ ਪਾਖੰਡੀ ਬ੍ਰਾਹਮਣ ਨੂੰ "ਉਸਟ੍ਰਲਗੁਡ ਨ੍ਯਾਯ"¹ ਕਰਕੇ ਸਿਖ੍ਯਾ ਦਿੰਦੇ ਹਨ ਕਿ ਆਪਣੇ ਧਰਮ ਵਿਰੁੱਧ ਤੁਸੀਂ "ਬਿਸਮਿੱਲਾ" ਆਦਿ ਮੰਤ੍ਰ ਕਹਿਕੇ ਜਿਬਹਿ ਕੀਤੇ ਜੀਵ ਦਾ ਕੁੱਠਾ ਮਾਸ ਖਾਂਦੇ ਹੋ, ਪਰ ਹੋਰਨਾਂ ਨੂੰ ਆਖਦੇ ਹੋ ਕਿ- ਸਾਡੇ "ਚਉਕੇ ਉਪਰਿ ਕਿਸੈ ਨ ਜਾਣਾ." ਇਹ ਕੇਹਾ ਅਣੋਖਾ ਮੰਤਕ ਲੋਕਾਂ ਨੂੰ ਸਮਝਾਉਂਦੇ ਹੋਂ.#ਜੇ ਕਦੇ ਸਤਿਗੁਰੂ ਅਰਬੀ ਫ਼ਾਰਸੀ ਆਦਿ ਬੋਲੀਆਂ ਨੂੰ ਮਲੇਛਭਾਸਾ ਮੰਨਦੇ, ਤਦ ਗੁਰੁਬਾਣੀ ਵਿੱਚ ਇਨ੍ਹਾਂ ਬੋਲੀਆਂ ਦੇ ਸ਼ਬਦ ਨਾ ਵਰਤਦੇ.
ਦੇਖੋ, ਅਭਾਖਣ.