اُ توں شروع ہون والے پنجابی لفظاں دے معنےਬ

ਅੰ. Bugle. ਸੰਗ੍ਯਾ- ਤੁਰ੍ਹੀ. ਰਨਸਿੰਗਾ.


ਦੇਖੋ, ਬਿਗਰਨਾ.


ਸੰ. विकृतरूप- ਵਿਕ੍ਰਿਤਰੂਪ. "ਸੰਤ ਕਾ ਦੋਖੀ ਬਿਗੜਰੂਪ ਹੁਇਜਾਇ." (ਸੁਖਮਨੀ)


ਵਿਕ੍ਰਿਤ ਅਤੇ ਤਿਰ੍‍ਯਕ ਗਤਿ ਵਾਲਾ. ਵਿਕਾਰੀ ਅਤੇ ਟੇਢਾ. "ਸੋਟਾ ਪੀਰ ਹੈ ਬਿਗੜਿਆਂ ਤਿਗੜਿਆਂ ਦਾ." (ਵਾਰਸਸ਼ਾਹ)


ਦੇਖੋ, ਬਿਕਾਸ ਅਤੇ ਵਿਕਾਸ.


ਵਿ- ਵਿਕਾਸਿਤ. ਖਿੜਿਆ ਹੋਇਆ। ੨. ਪ੍ਰਸੰਨ.


ਦੇਖੋ, ਵਿਕਾਸ. "ਮਾਤਾ ਕੈ ਮਨਿ ਬਹੁਤੁ ਬਿਗਾਸੁ." (ਆਸਾ ਮਃ ੫)