اُ توں شروع ہون والے پنجابی لفظاں دے معنےਤ

ਫ਼ਾ. [تنبوُر] ਅਥਵਾ [طنبوُر] ਤ਼ੰਬੂਰ. ਸੰਗ੍ਯਾ- ਛੋਟਾ ਢੋਲ.


ਸੰ. तुम्बुरु- ਤੁੰਬੁਰੁਵੀਣਾ. ਸੰਗ੍ਯਾ- ਤਾਨਪੁਰਾ. ਤੁੰਬੁਰੁ ਗੰਧਰਵ ਦੀ ਰਚੀ ਹੋਈ ਵੀਣਾ, ਜਿਸ ਦੇ ਚਾਰ ਤਾਰ ਹੁੰਦੇ ਹਨ, ਤੂੰਬੇ ਨੂੰ ਡੰਡੀ ਲਗਾਕੇ ਇਹ ਸਾਜ਼ ਬਣਦਾ ਹੈ. ਇਸ ਦੇ ਸੁਰ ਆਧਾਰ ਗਵੈਯੇ ਗਾਯਨ ਕਰਦੇ ਹਨ. ਦੇਖੋ, ਸਾਜ.


ਦੇਖੋਲ ਤਬੋਲ ਅਤੇ ਤਮੋਲ.


ਦੇਖੋ, ਤਮੇਸਰ. "ਕਾਮ ਕ੍ਰੋਧ ਅਰੁ ਮੋਹ ਤ੍ਰਿਦੋਖੂ××× ਸਤਿਗੁਰੁ ਵਚਨ ਤੰਬੇਸਰ ਪੁਰੀ." (ਨਾਪ੍ਰ) ਗੁਰਵਚਨ, ਸੰਨਿਪਾਤ ਰੋਗ ਲਈ ਤਾਮ੍ਰੇਸ਼੍ਵਰ ਦੀ ਪੁੜੀ ਹੈ.


ਡਿੰਗ. ਸੰਗ੍ਯਾ- ਹਾਥੀ.


ਦੇਖੋ, ਤਬੋਲ ਅਤੇ ਤਮੋਲ. "ਮੁਖ ਖਾਇਓ ਤੰਬੋਰ." (ਗਉ ਕਬੀਰ) "ਇਹੁ ਤੰਬੋਲਾ ਖਾਇਰੀ." (ਆਸਾ ਮਃ ੫)


ਸੰ. ताम्बूलिन्. ਸੰਗ੍ਯਾ- ਤਮੋਲੀ. ਪਾਨ ਵੇਚਣ ਅਤੇ ਪਾਨਾਂ ਦੀ ਬੀੜੀ ਬਣਾਉਣ ਵਾਲਾ. "ਕਹਾ ਸੁ ਪਾਨ ਤੰਬੋਲੀ ਹਰਮਾ." (ਆਸਾ ਅਃ ਮਃ ੧) "ਚਿਤਿ ਚਿਤਵਉ ਜੈਸੇ ਪਾਨ ਤੰਬੋਲੀ." (ਬਿਲਾ ਮਃ ੫)


ਦੇਖੋ, ਤਿਅਕਤ.