اُ توں شروع ہون والے پنجابی لفظاں دے معنےਨ

ਦੇਖੋ, ਤਰਨਤਾਰਨ.


ਜਿਲਾ ਹੁਸ਼ਿਆਰਪੁਰ ਦਾ ਇੱਕ ਪਿੰਡ, ਜੋ ਥਾਣਾ ਨੂਰਪੁਰ ਦੇ ਪਾਸ ਹੈ. ਇੱਥੋਂ ਦੇ ਪੀਰਮੁਹੰਮਦ ਸੈਯਦ ਨੇ ਲੱਲ ਦੇ ਮਕਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਤ ਸ਼ਹਾਦਤ ਦਿੱਤੀ ਸੀ ਕਿ ਇਹ ਕਹਾਣੀ ਵਾਲੇ ਪੀਰ ਹਨ. ਦਸ਼ਮੇਸ਼ ਨੇ ਇਸ ਨੂੰ ਹੁਕਮਨਾਮਾ ਬਖਸ਼ਿਆ, ਜੋ ਹੁਣ ਉਸਦੀ ਔਲਾਦ ਪਾਸ ਹੈ ਅਰ ਸਿੱਖ ਰਿਆਸਤਾਂ ਤੋਂ ਸਾਲਾਨਾ ਪੂਜਾ ਮਿਲਦੀ ਹੈ. "ਬਾੱਸੀ ਨੂਰਪੁਰੇ ਕੋ ਸੁਭਮਤਿ ਮਗ ਖੁਦਾਇ ਕੇ ਮਿਲਨ ਚਹੰਤ. " (ਗੁਪ੍ਰਸੂ) ਕਿਤਨਿਆਂ ਨ ਪੀਰਮੁਹੰਮਦ ਨੂੰ ਸਲੋਹ ਦਾ ਵਸਨੀਕ ਲਿਖਿਆ ਹੈ। ੨. ਦੇਖੋ, ਬਾਈਧਾਰ.


ਜਿਲਾ ਜਲੰਧਰ, ਤਸੀਲ ਫਲੌਰ ਦਾ ਇੱਕ ਪਿੰਡ, ਜਿੱਖੇ ਥਾਣਾ ਹੈ. ਰੇਲਵੇ ਸਟੇਸ਼ਨ ਨੂਰਮਹਿਲ ਤੋਂ ਡੇਢ ਮੀਲ ਉੱਤਰ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਾਈਂ ਫਤੇਸ਼ਾਹ ਦਾ ਪ੍ਰੇਮ ਦੇਖਕੇ ਸਤਿਗੁਰੂ ਇੱਥੇ ਠਹਿਰੇ ਹਨ. ਗੁਰੂ ਸਾਹਿਬ ਦੇ ਵਿਰਾਜਣ ਦੇ ਇੱਥੇ ਦੋ ਥਾਂ ਹਨ. ਫਤੇਸ਼ਾਹ ਦੇ ਮਕਬਰੇ ਪਾਸ ਛੀਂਬਿਆਂ ਦੀ ਧਰਮਸਾਲਾ ਪਾਸ ਮੰਜੀਸਾਹਿਬ ਬਣਿਆਹੋਇਆ ਹੈ, ਪੁਜਾਰੀ ਸਿੰਘ ਹੈ। ੨. ਦਸਮਦ੍ਵਾਰ। ੩. ਗ੍ਯਾਨ ਸਹਿਤ ਅੰਤਹਕਰਣ. "ਨੂਰਮਹਲ ਕੋ ਸੋਧਕੈ ਗੁਰੁਬਲ ਧਸੈ ਜੁ ਦਾਸ." (ਗੁਵਿ ੧੦) ੫. ਨੂਰਜਹਾਂ ਬੇਗਮ ਦੀ ਭੀ ਨੂਰਮਹਲ ਸੰਗ੍ਯਾ ਹੈ.


ਸੰਗ੍ਯਾ- ਸ੍‍ਨੁਸਾ. ਬੇਟੇ ਦੀ ਵਹੁਟੀ.