ਵਿ- ਬੇਗਾਨਾ. ਓਪਰਾ. "ਘਰ ਬਾਰ ਸੁ ਏਕਹੀ ਬਾਰ ਬਿਗਾਨ ਕਹੈ ਹੈ." (ਪਾਰਸਾਵ) ੨. ਸੰ. ਵਿਗਾਨ. ਸੰਗ੍ਯਾ- ਨਿੰਦਾ. ਹਜਵ.
ਵਿ- ਬੇਗਾਨਾ ਓਪਰਾ। ੨. ਬਿਨਾ ਗ੍ਯਾਨ. ਅਗ੍ਯਾਨੀ. "ਕਰਣੈਹਾਰੁ ਨ ਬੁਝੈ ਬਿਗਾਨਾ." (ਗਉ ਮਃ ੫) ੩. ਵਿਗਾਨ (ਨਿੰਦਾ) ਦਾ ਭਾਵ. ਨਿਦੰਕਪਨ. "ਉਸ ਮਹਿ ਕ੍ਰੋਧੁ ਬਿਗਾਨਾ." (ਮਾਰੂ ਮਃ ੫)
nan
ਦੇਖੋ, ਬਿਕਾਰ। ੨. ਦੇਖੋ, ਵਿਗਾੜ। ੩. ਦੇਖੋ, ਬੇਗਾਰ.
ਵਿਗਾੜਕੇ. ਖਰਾਬ ਕਰਕੇ. "ਅਪਨਾ ਬਿਗਾਰਿ, ਬਿਰਾਨਾ ਸਾਂਢੈ." (ਗੌਂਡ ਰਵਿਦਾਸ)
nan
ਸੰਗ੍ਯਾ- ਬੇਗਾਰ ਕਰਨ ਵਾਲਾ. ਬੇਗਾਰੀ "ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ." (ਗਉ ਮਃ ੫) ੨. ਬੇਗਾਰ ਕਰਨ ਦੀ ਕ੍ਰਿਯਾ. ਬੇਗਾਰੀਪਨ. "ਨੀਕੀ ਤੇਰੀ ਬੇਗਾਰੀਆ, ਲੇ ਤੇਰਾ ਨਾਉ." (ਤਿਲੰ ਨਾਮਦੇਵ) ਤੇਰਾ ਨਾਮ ਲੈ ਕੇ ਤੇਰੀ ਬੇਗਾਰ ਭਲੀ ਹੈ.
ਸੰਗ੍ਯਾ- ਵਿਕਾਰ। ੨. ਵਿਰੋਧ. ਨਾਚਾਕੀ. ਵਿਗ੍ਰਹ.
ਸਮਝ. ਬੋਧ। ੨. ਤਮੀਜ਼। ੩. ਚਤੁਰਾਈ। ੪. ਦੇਖੋ, ਵਿਗ੍ਯਾਨ.
ਵਿਗ੍ਯਾਨ. ਦ੍ਵਾਰਾ. ਮੁਕਤਿ ਨਹੀ ਬਿਦਿਆ ਬਿਗਿਆਨਿ." (ਰਾਮ ਅਃ ਮਃ ੧) ਹਿਕਮਤ ਅਤੇ ਇਲਮ (philosophy and learning) ਕਰਕੇ ਮੁਕਤਿ ਨਹੀੰ.
ਸੰ. विज्ञापयति- ਵਿਗ੍ਯਾਪਯਤਿ. ਪ੍ਰਾਰਥਨਾ ਕਰਦਾ ਹੈ, "ਬਿਗ੍ਯਾਪਤਿ ਨਾਨਕ ਹਰਿ ਨਰਹਰਹ." (ਸਹਸ ਮਃ ੫)
ਦੇਖੋ, ਵਿਗਿ੍ਯਾਪਨ.