nan
nan
ਸਿੰਧੀ. ਸੰ. ਵਿਗਮਨ. ਜਾਣਾ. "ਭਗਤੀ ਨਾਮ. ਵਿਹੁਣਿਆ ਆਵਹਿ ਵੰਞਹਿ ਪੂਰ." (ਸ੍ਰੀ ਮਃ ੫) "ਹਉ ਵਾਰੀ ਵੰਞਾ ਖੰਨੀਐ ਵੰਞਾ." (ਵਡ ਮਃ ੧) "ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ." (ਸੂਹੀ ਅਃ ਮਃ ੩) "ਉਠਿ ਵੰਞੁ ਵਟਾਊੜਿਆ." (ਆਸਾ ਛੰਤ ਮਃ ੫)
ਗਵਾਏ. "ਆਪੁ ਵੰਞਾਏ, ਤਾ ਸਭ ਕਿਛੁ ਪਾਏ." (ਮਾਝ ਅਃ ਮਃ ੩) ਖ਼ੁਦੀ ਨੂੰ ਕੱਢੇ.
ਲੈ ਜਾਂਦੇ ਗਏ ਹਨ. "ਤਾਹੂ ਖਰੇ ਸੁਜਾਣ ਵੰਞਾਏਨੀ ਕਪਰੀ." (ਸਵਾ ਮਃ ੧) ਵਡੇ ਹੋਸ਼ਿਯਾਰ ਉੱਚੇ ਢਾਹੇ ਵੱਲ ਲੈਜਾਂਦੇ ਹਨ. ਭਾਵ- ਗੁਮਰਾਹ ਹੋਕੇ ਥੋੜਾ ਗਰਕ ਕਰ ਬੈਠੇ ਹਨ.
ਗੁਵਾਉਣਾ. "ਸੋਈ ਹੋਇ ਜਿ ਕਰਤੇ ਭਾਵੈ, ਕਹਿਕੇ ਆਪੁ ਵੰਞਾਵਣਾ." (ਮਾਰੂ ਸੋਲਹੇ ਮਃ ੫)
ਜਾਹ ਦੂਰ ਹੋ! ਦੇਖੋ, ਵੰਞਣ. "ਵੰਞੁ ਮੇਰੇ ਆਲਸਾ." (ਆਸਾ ਛੰਤ ਮਃ ੫)
ਸੰ. वणट्. ਧਾ- ਅਲਗ ਕਰਨਾ, ਹਿੱਸਾ ਕਰਨਾ, ਵੰਡਣਾ। ੨. ਵਿ- ਲੰਡਾ. ਪੂਛ ਬਿਨਾ। ੩. ਅਣ ਵਿਆਹਿਆ. ਜਿਸ ਦੀ ਸ਼ਾਦੀ ਨਹੀਂ ਹੋਈ। ੪. ਸੰਗ੍ਯਾ- ਹਿੱਸਾ. ਛਾਂਦਾ.
ਸੰ. ਸੰਗ੍ਯਾ- ਵੰਡਣ ਦੀ ਕ੍ਰਿਯਾ. ਤਕਸੀਮ ਕਰਨਾ.
ਸੰ. वणड्. ਧਾ- ਅਲਗ ਕਰਨਾ, ਹਿੱਸਾ ਕਰਨਾ, ਢਕਣਾ। ੨. ਸੰਗ੍ਯਾ- ਵਿਭਾਗ. ਹਿੱਸਾ. "ਤਿਸੁ ਹਰਿਧਨ ਕੀ ਵੰਡ ਹਥਿ ਆਵੈ." (ਮਃ ੪. ਵਾਰ ਬਿਲਾ) ਦੇਖੋ, ਕਾਠੀਵੰਡ, ਚੂੰਡਾਵੰਡ, ਪੱਗਵੰਡ ਅਤੇ ਮੱਲਵੰਡ। ੩. ਆਟਾ ਆਦਿ ਛਾਣਨ ਤੋਂ ਛਾਣਨੀ ਵਿੱਚ ਰਿਹਾ ਸੂਹੜ. ਸੂੜ੍ਹਾ.