اُ توں شروع ہون والے پنجابی لفظاں دے معنےਅ

ਸੰਗ੍ਯਾ- ਯੁੱਧ. ਜੰਗ। ੨. ਸਾਧਨ। ੩. ਯਤਨ.


ਸੰਗ੍ਯਾ- ਕਾਵ੍ਯ ਅਨੁਸਾਰ ਉਹ ਨਾਇਕਾ, ਜੋ ਪ੍ਰੀਤਮ ਦੇ ਮਿਲਣ ਲਈ ਜਤਨ ਕਰਕੇ ਜਾਂਦੀ ਹੈ. ਇਸ ਦੇ ਦੋ ਭੇਦ ਹਨ-#ਇੱਕ ਕ੍ਰਿਸਨਾਭਿਸਾਰਿਕਾ, ਜੋ ਅੰਧੇਰੀ ਰਾਤ ਵਿੱਚ ਕਾਲੇ ਵਸਤ੍ਰ ਪਹਿਨਕੇ ਪ੍ਰੀਤਮ ਨੂੰ ਮਿਲਣ ਜਾਂਦੀ ਹੈ. ਦੂਜੀ ਸ਼ੁਕਲਾਭਿਸਾਰਿਕਾ, ਜੋ ਚਾਂਨਣੀ ਰਾਤ ਵਿੱਚ ਚਿੱਟੇ ਵਸਤ੍ਰ ਪਹਿਨਕੇ ਜਾਂਦੀ ਹੈ.#"ਸੇਤ ਸਾਜ ਸਾਜ ਚਲੀ ਸਾਂਵਰੇ ਕੀ ਪ੍ਰੀਤਿ ਕਾਜ#ਚਾਂਦਨੀ ਮੇ ਰਾਧਾ ਮਾਨੋ ਚਾਂਦਨੀ ਸੀ ਹਨਐਗਈ."#(ਕ੍ਰਿਸਨਾਵ)


ਵਿ- ਜੋ ਭਿਖ੍ਯਾ ਨਾ ਮੰਗੇ। ੨. ਸੰ. ਅਭਿਖ੍ਯ. ਸੰਗ੍ਯਾ- ਯਸ਼. ਕੀਰਤਿ। ੩. ਸ਼ੋਭਾ। ੪. ਸੰ. ਅਭਿਖ੍ਯਾਤ. ਵਿ- ਪ੍ਰਸਿੱਧ. ਮਸ਼ਹੂਰ.


ਸੰ. ਅਭਿਸੇਕ. ਸੰਗ੍ਯਾ- ਜਲ ਸੇਚਨ (ਛਿੜਕਨ) ਦੀ ਕ੍ਰਿਯਾ. ਛਿੜਕਾਉ।#੨. ਰਾਜਤਿਲਕ ਸਮੇਂ ਦਾ ਇਸ਼ਨਾਨ ਅਤੇ ਕੁਸ਼ਾ ਆਦਿ ਨਾਲ ਜਲ ਛਿੜਕਨ ਦੀ ਰਸਮ। ੩. ਅਮ੍ਰਿਤਸੰਸਕਾਰ ਸਮੇਂ ਨੇਤ੍ਰ ਅਤੇ ਕੇਸ਼ਾਂ ਤੇ ਅਮ੍ਰਿਤ ਛਿੜਕਨਾ.


ਵਿ- ਜੋ ਭਿੱਜੇ ਨਾ। ੨. ਕਠੋਰਮਨ. ਸੰਗਦਿਲ। ੩. ਸੰ. अभिज्ञ- ਅਭਿਗ੍ਯ. ਵਿ- ਚੰਗੀ ਤਰ੍ਹਾਂ ਜਾਣਨ ਵਾਲਾ. ਪੂਰਾ ਵਾਕਿਫ਼। ੪. ਚੇਤਨ ਆਤਮਾ.


ਸੰ. अभिज्ञात्मन्- ਅਭਿਗ੍ਯਾਤਮਾ. ਵਿ- ਪੂਰਣਗ੍ਯਾਨੀ. ਤਤ੍ਵਗ੍ਯਾਨੀ. "ਕਈ ਕੋਟਿ ਅਭਿਗਆਤਮ ਨਿਕੋਰ." (ਸੁਖਮਨੀ) ਕਈ ਕ੍ਰੋੜ ਤਤ੍ਵ ਗ੍ਯਾਨੀ ਅਤੇ ਕਈ ਕ੍ਰੋੜ ਨਿਕੋਰ (ਕੋਰੇ) ਹਨ. ਭਾਵ- ਗ੍ਯਾਨ ਅਤੇ ਪ੍ਰੇਮ ਦੇ ਅਸਰ ਤੋਂ ਖਾਲੀ.


ਸੰ. अभिज्ञा- ਅਭਿਗ੍ਯਾ- ਸੰਗ੍ਯਾ- ਯਾਦਦਾਸ਼ਤ. ਸਿਮ੍ਰਿਤੀ. ਚੇਤਾ.