اُ توں شروع ہون والے پنجابی لفظاں دے معنےਦ

ਡਾਂਗੋਡਾਂਗੀ. ਲਾਠਮਲਾਠੀ.


ਸੰਗ੍ਯਾ- ਦੰਡ- ਅਧਿਪ. ਰਾਜਾ। ੨. ਧਰਮਰਾਜ.


ਸੰ. ਵਿ- ਦੰਡ ਨੂੰ ਪ੍ਰਾਪਤ ਹੋਇਆ। ੨. ਸੰਗ੍ਯਾ- ਮਸ੍ਤ ਹਾਥੀ। ੩. ਘੁਮਿਆਰ ਦਾ ਚੱਕ। ੪. ਵਾਹਨ. ਸਵਾਰੀ.


ਵਿ- ਜਿਸ ਨੂੰ ਸਜ਼ਾ ਮਿਲੀ ਹੈ. ਡੰਡਿਆ ਹੋਇਆ.


ਸੰ. दण्डिन्. ਵਿ- ਜਿਸ ਦੇ ਹੱਥ ਡੰਡਾ ਹੈ। ੨. ਸੰਗ੍ਯਾ- ਰਾਜਾ। ੩. ਯਮ। ੪. ਦਰਵਾਨ। ੫. ਚੋਬਦਾਰ। ੬. ਸੰਨ੍ਯਾਸੀ ਸਾਧੂ. ਦੇਖੋ, ਤ੍ਰਿਦੰਡੀ। ੭. ਸ਼ਿਵ। ੮. ਨਿਹੰਗਸਿੰਘ। ੯. 'ਦਸ਼ਕੁਮਾਰ' ਅਤੇ 'ਕਾਵ੍ਯਾਦਰਸ਼' ਦਾ ਕਰਤਾ ਇੱਕ ਸੰਸਕ੍ਰਿਤ ਦਾ ਪ੍ਰਸਿੱਧ ਕਵਿ. ਜੋ ਕਾਲਿਦਾਸ ਤੋਂ ਪਹਿਲਾਂ ਹੋਇਆ ਹੈ.


ਸੰ. ਸੰਗ੍ਯਾ- ਦਾਂਤ. ਦੰਦ. ਲੈਟਿਨ dent. "ਦੰਤ ਰਸਨ ਸਗਲ ਘਸਿ ਜਾਵਤ." (ਸਵੈਯੇ ਸ੍ਰੀ ਮੁਖਵਾਕ ਮਃ ੫) ਦੰਦਾਂ ਦੇ ਮੁੱਖ ਦੋ ਭੇਦ ਹਨ- ਛੇਦਨਦੰਤ, ਜਿਨ੍ਹਾਂ ਨਾਲ ਕੱਟੀਦਾ ਹੈ. ਚਰਵਣਦੰਤ. ਜਿਨ੍ਹਾਂ ਨਾਲ ਚਿੱਥੀਦਾ ਹੈ। ੨. ਬੱਤੀ ਸੰਖ੍ਯਾ ਦਾ ਬੋਧਕ, ਕ੍ਯੋਂਕਿ ਦੱਤ ੩੨ ਹਨ। ੩. ਦੱਤ (ਦਿੱਤਾ) ਦੀ ਥਾਂ ਭੀ ਦੰਤ ਸ਼ਬਦ ਆਇਆ ਹੈ- "ਸੁਰਦਾਨ ਦੰਤ." (ਗ੍ਯਾਨ) ੪. ਦੈਤ੍ਯ ਦੀ ਥਾਂ ਭੀ ਦੰਤ ਸ਼ਬਦ ਵਰਤਿਆ ਹੈ- "ਆਵਹੁ ਵੈਰੀ ਦੰਤ ਹੇ!" (ਸਲੋਹ)


ਦੇਖੋ, ਤੰਦਈਆ.


ਦੰਦਾਂ ਨੂੰ ਲੱਗਾ ਕੀੜਾ. ਕਰੇੜਾ. ਇਸ ਦਾ ਉੱਤਮ ਇਲਾਜ ਹੈ ਕਿ ਸਿਆਣੇ ਡਾਕਟਰ ਤੋਂ ਖੁਰਚਵਾ ਦਿੱਤਾ ਜਾਵੇ. ਜੋ ਨਿੱਤ ਲੂਣ ਦੰਦਾਂ ਤੇ ਮਲਦੇ ਅਤੇ ਮੈਲ ਜਮਾ ਨਹੀਂ ਹੋਣ ਦਿੰਦੇ, ਉਨ੍ਹਾਂ ਨੂੰ ਇਹ ਰੋਗ ਦੁਖ ਨਹੀਂ ਦਿੰਦਾ.


ਸੰ. ਸੰਗ੍ਯਾ- ਦੰਤ. ਦਾਂਤ। ੨. ਪਹਾੜ ਦੀ ਚੋਟੀ. ਟਿੱਲਾ.


ਸੰਗ੍ਯਾ- ਸੁਣੀ ਸੁਣਾਈ ਗੱਲ. ਜਿਸ ਬਾਤ ਦਾ ਕੋਈ ਪ੍ਰਮਾਣ ਨਹੀਂ, ਪਰ ਪਰੰਪਰਾ ਤੋਂ ਸੁਣਨ ਵਿੱਚ ਆਉਂਦੀ ਹੈ। ੨. ਵੇਹਲੀ ਚਰਚਾ.