اُ توں شروع ہون والے پنجابی لفظاں دے معنےਨ

ਦੇਖੋ, ਨਿਉਂਦਾ.


ਫ਼ਾ. [نیش] ਨੇਸ਼. ਸੰਗ੍ਯਾ- ਡੰਗ. ਦੰਸ਼। ੨. ਜੰਗਲੀ ਜਾਨਵਰਾਂ ਦਾ ਤਿੱਖਾ ਦੰਦ, ਜਿਸ ਨਾਲ ਉਹ ਚੀਰਦੇ ਹਨ ਅਤੇ ਪਾੜਦੇ ਹਨ। ੩. ਨੇਸ੍ਤ [نیست] ਦੀ ਥਾਂ ਭੀ ਨੇਸ ਸ਼ਬਦ ਆਇਆ ਹੈ. "ਕਸਨੇਸ ਦਸਤੰਗੀਰ." (ਤਿਲੰ ਮਃ ੧)


ਜਿਲਾ ਅਮ੍ਰਿਤਸਰ, ਥਾਣਾ ਘਰਿੰਡਾ ਵਿੱਚ ਅਟਾਰੀ ਰੇਲਵੇ ਸਟੇਸ਼ਨ ਤੋਂ ਦੱਖਣ ਵੱਲ ਇੱਕ ਮੀਲ ਦੀ ਕ਼ਰੀਬ ਇੱਕ ਪਿੱਡ ਹੈ. ਇਸ ਤੋਂ ਉੱਤਰ ਵੱਲ ਆਬਾਦੀ ਦੇ ਨਾਲ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਮੁਜੰਗ ਤੋਂ ਅਮ੍ਰਿਤਸਰ ਜਾਂਦੇ ਗੁਰੂ ਜੀ ਇੱਥੇ ਵਿਰਾਜੇ ਹਨ. ਗੁਰਦ੍ਵਾਰੇ ਦੀ ਹਾਲਤ ਬਹੁਤ ਢਿੱਲੀ ਹੈ, ਸੇਵਾਦਾਰ ਕੋਈ ਨਹੀਂ. ਗੁਰੂ ਜੀ ਦੇ ਸਮੇਂ ਦਾ ਪੁਰਾਣਾ ਖੂਹ, ਜਿਸ ਪਾਸ ਗੁਰੂ ਜੀ ਬੈਠੇ ਸਨ, ਮੌਜੂਦ ਹੈ। ੨. ਦੇਖੋ, ਨਿਸ੍ਠਾ.


ਦੇਖੋ. ਨਿਸ੍ਠਾ.


ਦੇਖੋ. ਨਿਸ੍ਠ। ੨. ਸੰ. ਨੈਸ੍ਠਿਕ. ਵਿ- ਨਿਸ੍ਠ (ਨਿਸ਼੍ਚੇ) ਵਾਲਾ। ੩. ਗ੍ਯਾਨ ਅਵਸਥਾ ਵਿੱਚ ਇਸਥਿਤ.


ਫ਼ਾ. [نیست] ਵਿ- ਜੋ ਨਹੀਂ ਹੈ. ਸੰ ਨਾਸ੍ਤਿ. ਨਹੀਂ ਹੈ.


ਫ਼ਾ. [نیستی] ਸੰਗ੍ਯਾ- ਨਾ ਹੋਣ ਦਾ ਭਾਵ। ੨. ਸੁਸਤੀ। ੩. ਬਰਬਾਦੀ. ਤਬਾਹੀ.