اُ توں شروع ہون والے پنجابی لفظاں دے معنےਬ

ਦੇਖੋ, ਬੁਗੋ.


ਸੰ. विगर्हण- ਵਿਗਹਰ੍‍ਣ. ਨਿੰਦਾ ਕਰਨੀ. ਬਦਨਾਮ ਕਰਨਾ। ੨. ਸੰ. ਵਿਗੋਪਨ. ਲੁਕੋਣਾ. ਛੁਪਾਉਣਾ। ੩. ਲੈ ਕਰਨਾ. ਨਸ੍ਟ ਕਰਨਾ. "ਕਿੰਕਰ ਕੋ ਭ੍ਰਮਜਾਲ ਬਿਗੋਏ." (ਨਾਪ੍ਰ)


ਸੰ. ਵਿਗੰਧ. ਸੰਗ੍ਯਾ- ਨਿੰਦਿਤ ਗੰਧ. ਬਦਬੂ. ਦੁਰਗੰਧ. "ਮਾਖੀ ਚੰਦਨੁ ਪਰਹਰੈ, ਜਹ ਬਿਗੰਧ ਤਹ ਜਾਇ." (ਸ. ਕਬੀਰ) ੨. ਗੰਧ ਰਹਿਤ. ਵਿਗਤ ਹੋ ਗਈ ਹੈ ਗੰਧ ਜਿਸ ਵਿੱਚੋਂ.


ਸੰ. ਵਿਗ੍ਰਹ ਸੰਗ੍ਯਾ- ਸ਼ਰੀਰ. ਦੇਹ. ਆਕਾਰ। ੨. ਹਿੱਸਾ. ਵਿਭਾਗ। ੩. ਯੁੱਧ. ਜੰਗ. "ਸੁਰ ਢੀਠ ਹ੍ਵੈ ਹੈਂ ਦੇਖ ਬਿਗ੍ਰਹਿ." (ਸਲੋਹ) ੪. ਫੋਟਕ. ਫੁੱਟ.