ਸੰ. ਤੰਤ੍ਰਸ਼ਾਸਤ੍ਰ ਅਨੁਸਾਰ ਮਾਰਣ, ਮੋਹਨ, ਸਤੰਭਨ, ਵਿਦ੍ਵੇਸਣ, ਉੱਚਾਟਨ ਅਤੇ ਵਸ਼ੀਕਰਣ ਇਹ ਛੀ ਪ੍ਰਕਾਰ ਦਾ ਉਪਦ੍ਰਵ ਕਰਮ. ਦੇਖੋ, ਅਬਿਚਾਰ ੪. ਅਤੇ ੫.
ਵਿ- ਜੋ ਭਿਜਦਾ ਨਹੀਂ। ੨. ਜੋ ਪਸੀਜਦਾ ਨਹੀਂ. ਕਠੋਰ ਦਿਲ ਵਾਲਾ। ੩. ਅਭਿਗ੍ਯ. ਦੇਖੋ, ਅਭਿਗ ੩. "ਅਖਿੱਜੇ ਅਭਿੱਜੇ." (ਜਾਪੁ)
nan
ਸੰ. अभिजित. ਸੰਗ੍ਯਾ. ਜੋਤਿਸ਼ ਅਨੁਸਾਰ ਉੱਤਰਾਖਾੜਾ ਨਛਤ੍ਰ ਦੇ ਪਿਛਲੇ ਚਾਰ ਭਾਗ ਸਹਿਤ ਸ਼੍ਰਵਣ ਨਛਤ੍ਰ ਦੀਆਂ ਪਹਿਲੀ ਚਾਰੇ ਕਲਾ. ਇਸ ਲਗਨ ਵਿੱਚ ਅਭਿ (ਸਾਮ੍ਹਣੇ ਹੋਕੇ) ਵੈਰੀ ਨੂੰ ਜਿੱਤੀਦਾ ਹੈ. ਇਸ ਲਈ "ਅਭਿਜਿਤ" ਸਗ੍ਯਾ ਹੈ¹। ੨. ਚੰਦ੍ਰਵੰਸ਼ੀ ਰਾਜਾ ਪੁਰੁ ਦਾ ਪੁਤ੍ਰ ਅਤੇ ਆਹੁਕ ਦਾ ਪਿਤਾ। ੩. ਵਿ- ਮੁਕਾਬਲੇ ਵਿੱਚ ਵੈਰੀ ਨੂੰ ਜਿੱਤਣ ਵਾਲਾ.
ਵਿ- ਅਭੇਦ੍ਯ. ਜੋ ਭੇਦਨ ਨਹੀਂ ਹੋ ਸਕਦਾ. ਜੋ ਭੇਦਨ ਯੋਗ੍ਯ ਨਹੀਂ.
ਸੰ. ਸੰਗ੍ਯਾ- ਸ਼ਬਦ ਦੇ ਵਾਚ੍ਯ ਅਰਥ ਨੂੰ ਸਪਸ੍ਟ ਕਰਨ ਵਾਲੀ ਸ਼ਕਤਿ. ਸ਼ਬਦ ਦੇ ਅਭਿਪ੍ਰਾਯ (ਮਕਸਦ) ਨੂੰ ਪ੍ਰਗਟ ਕਰਣ ਵਾਲੀ ਸ਼ਬਦਸ਼ਕਤਿ.
ਸੰ. ਸੰਗ੍ਯਾ- ਕਥਨ. ਵਖਿਆਨ। ੨. ਕੋਸ਼. ਸ਼ਬਦਾਂ ਦਾ ਖ਼ਜ਼ਾਨਾਂ. ਡਿਕਸ਼ਨਰੀ (Dictionary). ਲੁਗ਼ਾਤ [لُغات] .
ਸੰ. ਸੰਗ੍ਯਾ- ਰਿਦੇ ਦੇ ਭਾਵ ਨੂੰ ਪ੍ਰਗਟ ਕਰਨ ਵਾਲੀ ਕ੍ਰਿਯਾ। ੨. ਸ਼ਰੀਰ ਦੀ ਚੇਸ੍ਟਾ ਨਾਲ ਦ੍ਰਿਸ਼੍ਯ ਕਾਵ੍ਯ (ਨਾਟਕ) ਦਿਖਾਉਣ ਦਾ ਕਰਮ. ਨਾਟਕ ਦਾ ਸ੍ਵਾਂਗ ਖੇਲਣ ਦੀ ਕ੍ਰਿਯਾ.
ਸੰ. ਸੰਗ੍ਯਾ- ਪ੍ਰਵੇਸ਼. ਦਾਖ਼ਿਲਾ। ੨. ਮਨ ਦੀ ਲਗਨ। ੩. ਯੋਗਸ਼ਾਸਤ੍ਰ ਵਿੱਚ ਮੰਨਿਆ ਹੋਇਆ ਇੱਕ ਕਲੇਸ਼, ਜਿਸ ਦਾ ਸਰੂਪ ਹੈ- ਮਰਣ ਦੇ ਡਰ ਤੋਂ ਪੈਦਾ ਹੋਇਆ ਵਿਕ੍ਸ਼ੇਪ (ਵਿਖੇਪ). ਮੌਤ ਦੇ ਭੈ ਤੋਂ ਉਪਜੀ ਘਬਰਾਹਟ.
ਸੰ. अभिनन्दन. ਸੰਗ੍ਯਾ- ਆਨੰਦ। ੨. ਸੰਤੋਖ। ੩. ਉਸਤਤਿ. "ਸਰ ਮੱਜੈਂ ਅਭਿਨੰਦਨ ਕਰੈਂ." (ਗੁਪ੍ਰਸੂ) ੪. ਪ੍ਰਾਰਥਨਾ. ਬੇਨਤੀ. "ਸੁਰ ਕਰ ਅਭਿਨੰਦਨ." (ਗੁਪ੍ਰਸੂ)
nan
nan