اُ توں شروع ہون والے پنجابی لفظاں دے معنےਬ

ਸੰ. ਵਿਘ੍ਨ. ਸੰਗ੍ਯਾ- ਰੁਕਾਵਟ. ਪ੍ਰਤਿਬੰਧ. "ਬਿਘਨ ਗਏ ਹਰਿਨਾਈ." (ਸੋਰ ਮਃ ੫) "ਬਿਘਨੁ ਨ ਲਾਗੈ ਜਪਿ ਅਲਖ ਅਭੇਵਾ." (ਬਿਲਾ ਮਃ ੫) ੨. ਵਿ- ਵਿਨਾਸ਼ ਕਰਨ ਵਾਲਾ. ਵਿ- ਘ੍ਨ.


ਸੰਗ੍ਯਾ- ਵਿੱਘਾ. ਜ਼ਮੀਨ ਦੀ ਇੱਕ ਮਿਣਤੀ. ਇੱਕ ਮੁਰੱਬਾ ਕਰਮ ਬਿਸਵਾਸੀ ਹੈ, ਬੀਸ ਬਿਸਵਾਸੀ ਦਾ ਇੱਕ ਬਿਸਵਾ ਹੁੰਦਾ ਹੈ, ਬੀਸ ਬਿਸਵੇ ਦਾ ਇੱਕ ਬਿੱਘਾ ਕਿਹਾ ਜਾਂਦਾ ਹੈ. ਦੇਖੋ, ਮਿਣਤੀ.


ਦੇਖੋ, ਬਘਿਆੜ ਅਤੇ ਬਘਿਆੜੀ. ਦੇਖੋ, ਦਸ ਬਿਘਿਆੜੀ.


ਕ੍ਰਿ. ਵਿ- ਭੀਤਰ. ਅੰਦਰ. ਗੱਭੇ. ਮਧਯ ਮੇਂ