ਦੇਖੋ, ਉਜਲ.
ਵਿ- ਗ਼ੈਰ ਆਬਾਦ. "ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ." (ਵਾਰ ਜੈਤ)
ਦੇਖੋ, ਉਜਾੜ.
ਕ੍ਰਿ- ਗ਼ੈਰ ਆਬਾਦ ਹੋਣਾ. ਘਰ ਬਾਰ ਛੱਡ ਜਾਣਾ। ੨. ਸਰਵ ਨਾਸ਼ ਹੋਣਾ.
ਸੰਗ੍ਯਾ- ਉਜਾਲਾ. ਪ੍ਰਕਾਸ਼. ਰੌਸ਼ਨੀ. "ਬੀਜੁਰੀ ਪ੍ਰਕਾਸੈ ਜਿਮ ਤੇਜ ਕੋ ਉਜਾਸੈ." (ਗੁਪ੍ਰਸੂ) "ਬਧਯੋ ਚੰਦ ਸਮ ਚਾਰੁ ਉਜਾਸ." (ਗੁਪ੍ਰਸੂ) ੨. ਸੁਯਸ਼.
ਵਿ- ਪ੍ਰਸਿੱਧ. ਵਿਖ੍ਯਾਤ. ਮਸ਼ਹੂਰ. "ਹਰਿ ਕੇ ਨਾਮ ਕਬੀਰ ਉਜਾਗਰ" (ਆਸਾ ਰਵਦਾਸ)#੨. ਪ੍ਰਕਾਸ਼ਿਤ. ਰੌਸ਼ਨ. "ਅਵਤਾਰ ਉਜਾਗਰ ਆਨ ਕੀਅਉ." (ਸਵੈਯੇ ਮਃ ੫. ਕੇ)#੩. ਜਾਗਿਆ ਹੋਇਆ. ਗ੍ਯਾਨੀ। ੪. ਸੰਗ੍ਯਾ- ਸੂਰਜ।#੫. ਖ਼ਾ. ਦੀਵਾ. ਚਰਾਗ.
ਸੰਗ੍ਯਾ- ਪ੍ਰਸਿੱਧੀ। ੨. ਖ਼ਾ. ਲਾਲਟੈਨ.
ਸੰ. उच्च- यान- ਉੱਚ- ਯਾਨ. ਸੰਗ੍ਯਾ- ਆਕਾਸ਼ ਵਿੱਚ ਜਾਣ ਵਾਲੀ ਸਵਾਰੀ. ਵਿਮਾਨ। ੨. ਵਿਮਾਨ ਤੇ ਚੜ੍ਹਨ ਵਾਲਾ ਦੇਵਤਾ.