اُ توں شروع ہون والے پنجابی لفظاں دے معنےਘ

ਘਰ ਵਿੱਚ. ਗ੍ਰਿਹ ਮੇ. "ਘਰਿ ਬਾਹਰਿ ਤੇਰਾ ਭਰਵਾਸਾ." (ਧਨਾ ਮਃ ੫) "ਪਿਰ ਘਰਿ ਸੋਹੈ ਨਾਰਿ." (ਧਨਾ ਛੰਤ ਮਃ ੧) ੨. ਦੇਹ (ਸ਼ਰੀਰ) ਵਿੱਚ. "ਪਿੰਡਿ ਮੂਐ ਜੀਉ ਕਿਹ ਘਰਿ ਜਾਤਾ?" (ਗਉ ਕਬੀਰ)


ਦੇਖੋ, ਘੜਿਆਲ.


ਸੰਗ੍ਯਾ- ਘੜਿਆਲ ਬਜਾਉਣ ਵਾਲਾ ਪਹਿਰੂ. ਘੜਿਆਲੀਆ.


ਦੇਖੋ, ਘਰਾਵਲ. "ਘਰਿਆਵਲ ਬਾਜਤ ਠਨਕਾਰਾ." (ਗੁਪ੍ਰਸੂ)


ਦੇਖੋ, ਘਰਿਆਰੀ. "ਜਬ ਘਰਿਯਾਰੀ ਘਰੀ ਬਜਾਵੈ." (ਚਰਿਤ੍ਰ ੨੪੬)


ਘਰਿ ਵਿੱਚ ਨਿਵਾਸ. "ਸਾਸੁ ਬੁਰੀ ਘਰਿਵਾਸੁ ਨ ਦੇਵੈ." (ਆਸਾ ਮਃ ੧) ਅਵਿਦ੍ਯਾ, ਆਤਮਪਦ ਵਿੱਚ ਨਿਵਾਸ ਨਹੀਂ ਹੋਣ ਦਿੰਦੀ। ੨. ਦੇਖੋ, ਘਰਵਾਸੁ.


ਸੰਗ੍ਯਾ- ਘੜੀ. ਘਟਿਕਾ. "ਆਧੀ ਘਰੀ ਆਧੀਹੂ ਤੇ ਆਧ." (ਸ. ਕਬੀਰ) ੨. ਮਿੱਟੀ ਦੀ ਮੱਘੀ। ੩. ਘਰ ਮੇਂ. "ਏਤੇ ਜੀਅ ਜਾਚੈ ਹਹਿ ਘਰੀ." (ਮਲਾ ਨਾਮਦੇਵ)


ਘੜੀਭਰ. ਘਟਿਕਾਮਾਤ੍ਰ. "ਰਾਮਨਾਮ ਬਿਨੁ ਘਰੀਅ ਨ ਜੀਵਉ." (ਆਸਾ ਨਾਮਦੇਵ) ਅ ਪ੍ਰਤ੍ਯਯ ਹੈ, ਜਿਸ ਦਾ ਅਰਥ ਭਰ (ਮਾਤ੍ਰ) ਹੈ.


ਸੰਗ੍ਯਾ- ਸੁਨਿਆਰ ਦੀ ਕੁਠਾਲੀ। ੨. ਵਿ- ਘੜਨ ਵਾਲਾ.


ਦੇਖੋ, ਘੜਿਆਲ.


ਇੱਕ ਘੜੀ. ਦੇਖੋ, ਮੀਕ.