اُ توں شروع ہون والے پنجابی لفظاں دے معنےਅ

ਸੰਗ੍ਯਾ- ਮਨ ਦੀ ਪੀੜ. ਅਭ੍ਯੰਤਰ ਦਾ ਦਰਦ. "ਪ੍ਰਭੁ ਜਾਣੈ ਅਭਿਪੀਰ." (ਸ੍ਰੀ ਅਃ ਮਃ ੧) ੨. ਸੰ. ਅਭਿਪ੍ਰੀਤਿ. ਉਤਸਾਹ. ਹੌਸਲਾ। ੩. ਅਭਿਲਾਖਾ. ਇੱਛਾ। ੪. ਦੇਖੋ, ਅਭਿਪ੍ਰੇਤ.


ਸੰ. ਸੰਗ੍ਯਾ- ਮਨ ਦਾ ਵਿਚਾਰ. ਮਨੋਰਥ। ੨. ਤਾਤਪਰਯ. ਸਿੱਧਾਂਤ.


ਸੰ. ਵਿ- ਅਭਿਲਾਖਿਆ. ਚਾਹਿਆ ਹੋਇਆ.


ਸੰ. अभिवन्दन- ਅਭਿਵੰਦਨ. ਸੰਗ੍ਯਾ- ਸੰਮੁਖ (ਸਨਮੁਖ) ਹੋਕੇ ਕੀਤੀ ਹੋਈ ਨਮਸਕਾਰ. ਪ੍ਰਣਾਮ। ੨. ਉਸਤਤਿ. ਵਡਿਆਈ.


ਵਿ- ਮਨਵਾਂਛਿਤ. "ਜੋ ਅਭਿਮਤ ਦਾਤਾਰ." (ਨਾਪ੍ਰ) ੨. ਸੰਮਤ. ਰਾਇ ਦੇ ਮੁਤਾਬਿਕ.


ਸੰਗ੍ਯਾ- ਹੌਮੈ. ਖ਼ੁਦੀ. "ਤੌ ਅਭਿਮਤਿ ਕ੍ਯਾ ਫਲ ਤੁਮ ਪਾਵਹੁ?" (ਨਾਪ੍ਰ) ੨. ਇੱਛਾ. ਰੁਚਿ. "ਅਭਿਮਤਿ ਬਾਤ ਧਰੋ ਉਰ ਮਾਹੀ." (ਨਾਪ੍ਰ) ੩. ਰਾਇ. ਸਲਾਹ.


ਸੰ. ਸੰਗ੍ਯਾ- ਹੰਕਾਰ. ਗਰਬ. "ਅਭਿਮਾਨ ਖੋਇ ਖੋਇ." (ਬਿਲਾ ਮਃ ੫) ੨. ਮਮਤ੍ਵ. ਮਮਤਾ. "ਲੋਭ ਅਭਿਮਾਨ ਬਹੁਤ ਹੰਕਾਰਾ." (ਮਾਝ ਅਃ ਮਃ ੩) ੩. ਸੰ. ਅਪਮਾਨ. ਨਿਰਾਦਰ. "ਮਾਨ ਅਭਿਮਾਨ ਮੰਧੇ ਸੋ ਸੇਵਕ ਨਾਹੀ." (ਸ੍ਰੀ ਮਃ ੫) "ਤੈਸਾ ਮਾਨ ਤੈਸਾ ਅਭਿਮਾਨ." (ਸੁਖਮਨੀ)


ਵਿ- ਅਭਿਮਾਨ ਵਾਲੀ। ੨. ਸੰਗ੍ਯਾ- ਨਦੀ. (ਸਨਾਮਾ)


ਵਿ- ਹੰਕਾਰੀ. ਮਗ਼ਰੂਰ. "ਅਭਿਮਾਨੀ ਕੀ ਜੜ ਸਰਪਰ ਜਾਏ." (ਗੌਂਡ ਅਃ ਮਃ ੫) ੨. ਸੰਗ੍ਯਾ- ਹੌਮੈ. ਖ਼ੁਦੀ. ਅਭਿਮਾਨ ਮਤਿ. "ਚੂਕੀ ਅਭਿਮਾਨੀ." (ਤੁਖਾ ਛੰਤ ਮਃ ੧)


ਸੰ. ਵਿ- ਸਾਮ੍ਹਣੇ ਆਇਆ ਹੋਇਆ। ੨. ਕੰਮ ਕਰਨ ਲਈ ਤਿਆਰ ਹੋਇਆ। ੩. ਕ੍ਰਿ. ਵਿ- ਸਨਮੁਖ. ਸਾਮ੍ਹਣੇ.


ਸੰਗ੍ਯਾ- ਮੰਤ੍ਰ ਨਾਲ ਕੀਤਾ ਹੋਇਆ ਸੰਸਕਾਰ. "ਮੰਤ੍ਰਨ ਸੋਂ ਅਭਿਮੰਤ੍ਰਕੈ ਗਹਿ ਧਨੁ ਛਾਡ੍ਯੋ ਬਾਨ." (ਕ੍ਰਿਸਨਾਵ) ੨. ਮੰਤ੍ਰ ਦ੍ਵਾਰਾ ਕਿਸੇ ਦੇਵਤਾ ਦੇ ਬੁਲਾਉਣ ਦੀ ਕ੍ਰਿਯਾ.