اُ توں شروع ہون والے پنجابی لفظاں دے معنےਬ

ਸੰ. ਵਿਚਕਣ. ਚਤੁਰ. ਪੰਡਿਤ. ਦਾਨਾ. ਚਤੁਰਾਈ ਵਾਲੀ. ਵਿਚਕ੍ਸ਼੍‍ਣਾ. ਦੇਖੋ, ਚਕ੍ਸ਼੍‌ਹ੍ਹ ਧਾ. "ਸੇਈ ਬਿਚਖਣ ਜੰਤੁ, ਜਿਨੀ ਹਰਿ ਧਿਆਇਆ." (ਮਃ ੪. ਵਾਰ ਸੋਰ) "ਰੂਪਵੰਤਿ ਸਾ ਸੁਘੜਿ ਬਿਚਖਣਿ." (ਮਾਝ ਮਃ ੫) "ਅਤਿ ਸੁੰਦਰ ਬਿਚਖਨਿ ਤੂੰ." (ਆਸਾ ਮਃ ੫) ੨. ਦੇਖਣ ਵਿੱਚ ਸੁੰਦਰ. ਖ਼ੂਬਸੂਰਤ.


ਸੰ. ਵਿਚਾਰ. ਸੰਗ੍ਯਾ- ਵਿਵੇਕ. "ਅਨੁਦਿਨ ਬਿਬੇਕ ਬੁਧਿ ਬਿਚਰੈ." (ਧਨਾ ਛੰਤ ਮਃ ੧) "ਭੇਦ ਨ ਤਾਂਕੋ ਪਿਤਹਿ" ਬਿਚਰਾ." (ਚਰਿਤ੍ਰ ੩੭) "ਹਮਰੇ ਕਰਮ ਨ ਬਿਚਰਹੁ ਠਾਕੁਰ!" (ਬਸੰ ਮਃ ੪) "ਬਿਚਰਹਿ ਅਨਕ ਸਾਸਤ੍ਰ. (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਦੇਖੋ, ਵਿਚਰਣਾ.


ਕ੍ਰਿ. ਸੰ. ਵਿਚਰਣ. ਫਿਰਨਾ. ਘੁੰਮਣਾ. "ਬਿਚਰਤੇ ਨਿਰਭਯੰ ਸਤ੍ਰੁਸੈਨਾ." (ਸਹਸ ਮਃ ੫)


ਵਿਚਰਤਿ. ਵਿਚਰਣ ਕਰਦਾ (ਫਿਰਦਾ) ਹੈ। ੨. ਵਿਚਾਰਦਾ ਹੈ. "ਖਟੁ ਸਾਸਤ ਬਿਚਰਤ ਮੁਖਿ ਗਿਆਨਾ." (ਮਾਝ ਮਃ ੫)


ਦੇਖੋ, ਬਿਚਰਣਾ.


ਵਿਚਾਰਕੇ. "ਬਿਚਰਿ ਬਿਚਰਿ ਰਸੁ ਪੀਜੈ." (ਕਲਿ ਅਃ ਮਃ ੪) ੨. ਵਿਚਰ (ਫਿਰ) ਕੇ. ਭ੍ਰਮਣ ਕਰਕੇ.