اُ توں شروع ہون والے پنجابی لفظاں دے معنےਵ

ਸੰਗ੍ਯਾ- ਵਰਣ. ਰੰਗ। ੨. ਸ਼ਰੀਰ ਦਾ ਉੱਤਮ ਵਰਣ ਕਰਨ ਲਈ ਮਲਿਆ ਹੋਇਆ ਵਟਣਾ। ੩. ਵਿਸਯ. "ਗੁਣ ਗਾਹਕ ਇਕ ਵੰਨ." (ਮਃ ੨. ਵਾਰ ਮਾਝ) ਇੱਕ ਇੱਕ ਵਿਸਯ ਦਾ ਗ੍ਰਾਹਕ ਇੰਦ੍ਰਿਯ ਹੈ.


ਦੇਖੋ, ਬੰਨਾ। ੨. ਦੁਲਹਾ. ਲਾੜਾ. ਸਿੰਧੀ. ਵੰਨ੍ਹੜ੍ਹੋ.


ਵਰ੍‍ਣ ਵਾਲਾ. ਰੰਗੀਨ। ੨. ਵਰਣਨ ਕੀਤਾ. ਵਰਣਿਆ.


ਵਰ੍‍ਣ. ਰੰਗਤ. ਵੰਨੀ ਚੜੈ ਚੜਾਇ." (ਮਃ ੩. ਵਾਰ ਗੂਜ ੧) ੨. ਲਾੜੀ. ਦੁਲਹਨ। ੩. ਸਿੰਧੀ ਅੱਖ ਦੀ ਧੀਰੀ (ਪੁਤਲੀ).


ਸੰਗ੍ਯਾ- ਵਿਰ੍‍ਣਸ਼. ਕਸੌਟੀ, ਜਿਸ ਨਾਲ ਸੋਨੇ ਦਾ ਰੰਗ ਪਰਖੀਦਾ ਹੈ. "ਨਦਰਿ ਸਰਾਫ ਵੰਨੀਸ ਚੜਾਉ." (ਓਅੰਕਾਰ) "ਨਦਰਿ ਸਰਾਫ਼ ਵੰਨੀਸ ਚੜਾਇਆ." (ਮਾਰੂ ਸੋਲਹੇ ਮਃ ੫)


ਵਰਣ. ਰੰਗਤ. ਦੇਖੋ, ਵੰਨ. "ਵੰਨੁ ਗਇਆ, ਰੂਪ ਵਿਣਸਿਆ." (ਮਃ ੧. ਵਾਰ ਮਲਾ) ੨. ਰਸ. ਸੁਆਦ. "ਅੰਭੈ ਕੈ ਸੰਗਿ ਨੀਕਾ ਵੰਨੁ." (ਗੌਡ ਕਬੀਰ)


ਅੱਗ. ਦੇਖੋ, ਵਹ੍ਹਿ.


ਗੁਜ਼ਰਦਾ (ਜਾਂਦਾ) ਹੈ. " ਜੋ ਜੋ ਵੰਞੈ ਡੀਹੜਾ." (ਸਃ ਫਰੀਦ)