ਵਿਚਾਰੇ. ਵਿਚਾਰੈ. ਦੇਖੋ, ਬਿਚਰ. "ਬੇਦ ਚਾਰ ਮੁਖਾਗਰ ਬਿਚਰੇ." (ਸ੍ਰੀ ਅਃ ਮਃ ੫) "ਪਾਧਾ ਪੜਿਆ ਆਖੀਐ, ਬਿਦਿਆ ਬਿਚਰੈ." (ਓਅੰਕਾਰ) ੨. ਦੇਖੋ, ਬਿਚਰਨਾ.
ਸੰ. ਵਿਚਲਨ. ਕ੍ਰਿ- ਥਾਂ ਤੋਂ ਹਿੱਲਣਾ. ਠਿਕਾਣੇ ਨਾ ਰਹਿਣਾ. "ਤਿਯ ਨੇ ਮਤਿ ਬਿਚਲਾਈ." (ਨਾਪ੍ਰ) ੨. ਬਿਗੜਨਾ. ਮਨ ਫੇਰਨਾ. "ਬਾਰ ਬਾਰ ਸੁਨ ਸ਼ਾਹ ਬਿਚਲਗਾ." (ਗੁਪ੍ਰਸੂ) ਵਿਚ ਲਗਿਆ.
ਸੰ. ਵਿਚਾਰ. ਸੰਗ੍ਯਾ- ਵਿਵੇਕ. ਤਤ੍ਵ ਦਾ ਨਿਰਣਾ. ਅਸਲੀਯਤ ਜਾਣਨ ਦੀ ਕ੍ਰਿਯਾ.
ਵਿਚਾਰ- ਅਵਿਚਾਰ. ਵਿਵੇਕ ਅਤੇ ਅਗ੍ਯਾਨ. "ਰਚਿਓ ਬਿਚਾਰਬਿਚਾਰ." (ਅਕਾਲ)
ਦੇਖੋ, ਬੇਚਾਰਾ.
ਵਿਚਾਰਕੇ.
ਦੇਖੋ, ਬਿਚਾਰ.