ਸੰ. ਵਿਚਿਤਿ. ਸੰਗ੍ਯਾ- ਖੋਜ. ਭਾਲ. ਨਿਰਣਯ. "ਸਾਧੂਜਨ ਜਪਹਿ ਕਰਿ ਬਿਚਿਤਿ ਚਾਓ." (ਸਵੈਯੇ ਮਃ ੪. ਕੇ) ਵਿਚਾਰ ਅਤੇ ਉਮੰਗ ਨਾਲ ਜਪਹਿਂ.
ਦੇਖੋ, ਵਿਚਿਤ੍ਰ. "ਬਚਿਤ੍ਰ ਮੰਦਿਰ ਸੋਭੰਤਿ." (ਸਹਸ ਮਃ ੫)
ਦੇਖੋ, ਵਿਚਿਤ੍ਰ ਸਿੰਘ.
ਦੇਖੋ, ਵਿਚਿਤ੍ਰਤਾ.
ਦੇਖੋ, ਵਿਚਿਤ੍ਰਾਨਾਟਕ
ਵਿ- ਵੇਚਣ ਵਾਲਾ. "ਬਿਚੀਆ ਦਧਿ ਕੋ ਫੁਨ ਨਾਮ ਪਰ੍ਯੋ." (ਕ੍ਰਿਸਨਾਵ) ੨. ਵਿਚੋਲਾ.
ਸੰ. ਵਿਚੇਤਨ. ਵਿ- ਜੜ੍ਹ। ੨. ਮੂਰਛਿਤ. ਬੇਹੋਸ਼. "ਪਰੇ ਬੀਰ ਬ੍ਰਿੰਦੰ ਬਿਚੇਤੰ." (ਚੰਡੀ ੨)
ਦੇਖੋ, ਵਿਚੋਲਾ.
ਦੇਖੋ, ਸੀਤਲ ਪਾਟਿਕਕਾ.