اُ توں شروع ہون والے پنجابی لفظاں دے معنےਅ

ਵਿ- ਜਿਸਦੀ ਭੁੱਖ ਬੰਦ ਹੋਵੇ. "ਅਭੂਖੀ ਜੈਸੇ ਭੂਖ ਤੈਂ." (ਕ੍ਰਿਸਨਾਵ) ੨. ਸੰਤੋਖੀ.


ਵਿ- ਜੋ ਭੂਤ (ਬੀਤ ਗਏ ਸਮੇਂ) ਨਹੀਂ ਹੋਇਆ. "ਅਭੂਤੰ ਭ੍ਯਾਣੰ." (ਵਿਚਿਤ੍ਰ) ਅਜੇਹੇ ਭਿਆਨਕ, ਜੇਹੇ ਪਹਿਲਾਂ ਨਹੀਂ ਹੋਏ। ੨. ਅਪਰੂਵ. ਭਾਵ- ਜੋ ਅਨਾਦਿ ਨਹੀਂ. "ਤੈਸੇ ਬਿਸ੍ਵਰੂਪ ਤੇ ਅਭੂਤ ਭੂਤ ਪ੍ਰਗਟ ਹਨਐ." (ਅਕਾਲ) ੩. ਵਰਤਮਾਨ ਕਾਲ ਵਿੱਚ ਹੋਣ ਵਾਲਾ। ੪. ਜੋ ਤੱਤਾਂ ਦਾ ਕਾਰਜ ਨਹੀਂ. "ਨਮਸਤੰ ਅਭੂਤੇ." (ਜਾਪੁ) ੫. ਸੰਗ੍ਯਾ- ਲੋਪ. ਵਿਨਾਸ਼. "ਕ੍ਰੁੱਧ ਕੋ ਅਭੂਤ ਹੈਂ ਕਿ ਅੱਛੈ ਅਬਿਨਾਸੀ ਹੈਂ." (ਗ੍ਯਾਨ) ੬. ਦੇਖੋ, ਅਭੂਤਿ ਅਤੇ ਭੂਤਿ.


ਸੰ. ਅਭੌਤਿਕ. ਵਿ- ਜੋ ਭੂਤ (ਤੱਤਾਂ) ਤੋਂ ਬਣਿਆ ਹੋਇਆ ਨਹੀਂ.


ਦੇਖੋ, ਅਭੂਤ ੧.


ਸੰ. ਸੰਗ੍ਯਾ- ਅਣਹੋਂਦ. ਅਸ੍ਤਿਤ੍ਵ ਦਾ ਅਭਾਵ. ਭੂਤਿ ਦੇ ਵਿਰੁੱਧ. ਦੇਖੋ, ਭੂਤਿ.


ਸੰ. अभृमन- ਅਭੂਮਾ. ਵਿ- ਥੋੜਾ. ਤੁੱਛ. ਅਲਪ। ੨. ਸੰ. ਅਭੌਮ. ਵਿ- ਜੋ ਭੂਮਿ (ਪ੍ਰਿਥਿਵੀ) ਤੋਂ ਨਹੀਂ ਬਣਿਆ. ਜਿਸ ਦਾ ਪ੍ਰਿਥਿਵੀ ਨਾਲ ਸੰਬੰਧ ਨਹੀਂ.


ਦੇਖੋ, ਅਭੁਲ. "ਅਭੂਲ ਨ ਭੂਲੈ." (ਸਾਰ ਮਃ ੫)


ਵਿ- ਭੇਦ ਰਹਿਤ. "ਅਲਖ ਅਭੇਉ ਹਰਿ ਰਹਿਆ ਸਮਾਏ." (ਮਾਝ ਅਃ ਮਃ ੩) ੨. ਸੰ. ਅਭੇਯ. ਨਿਰਭੈ. ਨਾ ਡਰਣ ਯੋਗ੍ਯ "ਅਭੇ ਹੈ." (ਜਾਪੁ)