اُ توں شروع ہون والے پنجابی لفظاں دے معنےਨ

ਦੇਖੋ, ਨੇਤੁ ਅਤੇ ਨੇਤ੍ਰ। ੨. ਦੇਖੋ, ਨਿਤ੍ਯ. "ਕਰੀ ਮ੍ਰਿਗ ਨੇਤ ਹਰੈਂ" (ਰਾਮਾਵ) ਨਿੱਤ ਹਾਥੀ ਅਤੇ ਮ੍ਰਿਗ ਮਾਰਦੇ ਹਨ. "ਹਰਿ ਸਿਮਰਿ ਨਾਨਕ ਨੇਤ." (ਬਿਲਾ ਅਃ ਮਃ ੫) ੩. ਸੰ. ਨਿਯਤਿ. ਸੰਗ੍ਯਾ- ਕਰਤਾਰ ਦੀ ਠਹਿਰਾਈ ਬਾਤ. ਕਰਮਾਨੁਸਾਰ ਮੁਕੱਰਿਰ ਕੀਤੀ ਹੋਨਹਾਰ. "ਨੇਤ ਕਰਤਾਰ ਕੀ ਨ ਮਿਟੈ." (ਨਾਪ੍ਰ) ੪. ਦੇਖੋ, ਨੇਤਾ। ੫. ਦੇਖੋ, ਨੇਤਿ.


ਨੇਤਿ ਨੇਤਿ. ਨ- ਇਤਿ, ਨ- ਇਤਿ. ਆਤਮਾ ਸ਼ਰੀਰ ਨਹੀਂ, ਪ੍ਰਾਣ ਨਹੀਂ, ਮਨ ਨਹੀਂ. ਭਾਵ- ਸਭ ਤੋਂ ਪਰੇ ਹੈ. "ਨੇਤ ਨੇਤ ਕਥੰਤਿ ਬੇਦਾ." (ਸਹਸ ਮਃ ੫)


ਦੇਖੋ, ਨੇਤ੍ਰ। ੨. ਨ- ਇਤਰ. ਹੋਰ (ਅਨ੍ਯ) ਨਹੀਂ.


ਸੰ. नेतृ- ਨੇਤ੍ਰਿ. ਵਿ- ਲੈਜਾਣ ਵਾਲਾ। ੨. ਚਲਾਉਣ ਵਾਲਾ. ਪ੍ਰੇਰਣ ਵਾਲਾ.