nan
ਕ੍ਰਿ- ਵਿੱਛੇਦ ਹੋਣਾ. ਅਲਗ ਹੋਣਾ. ਜੁਦਾ ਹੋਣਾ. "ਅਨਿਕ ਜਨਮ ਬਿਛੁਰਤ ਦੁਖ ਪਾਇਆ." (ਸੂਹੀ ਅਃ ਮਃ ੧)
nan
nan
ਸੰ. वृश्चिक- ਵ੍ਰਿਸ਼੍ਚਿਕ. ਇੱਕ ਜ਼ਹਰੀਲਾ ਜੀਵ, ਜਿਸ ਦੀ ਪੂਛ ਦੇ ਸਿਰੇ ਜ਼ਹਿਰ ਵਾਲਾ ਕੰਡਾ ਹੁੰਦਾ ਹੈ, ਬਿੱਛੂ. ਅਠੂਹਾਂ Scorpion "ਨਾਮ ਸੁਨਤ ਜਨੁ ਬਿਛੂਅ ਡਸਾਨਾ." (ਰਾਮ ਮਃ ੫)
ਸੰਗ੍ਯਾ- ਇਸਤ੍ਰੀਆਂ ਦੇ ਪੈਰ ਦਾ ਇੱਕ ਗਹਿਣਾ। ੨. ਬਿੱਛੂ ਦੇ ਡੰਗ ਜੇਹਾ ਟੇਢਾ ਪੇਸ਼ਕਬਜ. "ਬਿਛੂਆ ਅਰੁ ਬਾਨੰ ਸੁਕਸ ਕਮਾਨੰ." (ਰਾਮਾਵ) ੩. ਦੇਖੋ. ਬਿਛੂ.
ਦੇਖੋ, ਵਿਕ੍ਸ਼ੇਪ.
nan
nan
ਸੰਗ੍ਯਾ- ਵਿੱਛੇਦ. ਵਿਛਿੰਨ (ਜੁਦਾ) ਹੋਣ ਦਾ ਭਾਵ. ਜੁਦਾਈ. ਵਿਯੋਗ. "ਪ੍ਰੇਮ ਬਿਛੋਹਾ ਕਰਤ ਕਸਾਈ." (ਸੂਹੀ ਮਃ ੫) "ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ?" (ਮਾਝ ਬਾਰਹਮਾਹਾ) ੨. ਵਿਕ੍ਸ਼ੋਭ. ਵ੍ਯਾਕੁਲਤਾ. ਘਬਰਾਹਟ.