اُ توں شروع ہون والے پنجابی لفظاں دے معنےਅ

ਸੰ. ਅਭੇਸ ਵਿ- ਭੇਸ ਬਿਨਾ ਜਿਸ ਦਾ ਕੋਈ ਲਿਬਾਸ ਨਹੀਂ। ੨. ਬੁਰਾ ਭੇਖ। ੩. ਲੋਪ. ਨੇਸ੍ਤ ਨਾਬੂਦ. ਮਲੀਆਮੇਟ. "ਕੀਜਿਯੈ ਅਭੇਸ ਉਨੈ ਬਡੋ ਯਹਿ ਕਾਮ ਹੈ." (ਚੰਡੀ ੧) "ਸਭ ਦੁਸ੍ਟ ਮਾਰ ਕੀਨੇ ਅਭੇਖ." (ਨਰਸਿੰਘਾਵ)


ਸੰਗ੍ਯਾ- ਭੇਟ (ਮਿਲਾਪ) ਦਾ ਅਭਾਵ. ਜੁਦਾਈ. "ਜਮ ਕੀ ਅਭੇਟ ਦੇਤ." (ਨਾਪ੍ਰ)


ਵਿ- ਜਿਸ ਦਾ ਭੇਦ ਨਾ ਪਾਇਆ ਜਾਵੇ।#੨. ਭੇਦ ਰਹਿਤ। ੩. ਸੰਗ੍ਯਾ- ਅਭੇਦਤਾ. ਏਕਤਾ। ੪. ਸੰ. ਅਭੇਦ੍ਯ. ਵਿ- ਜਿਸ ਦਾ ਛੇਦਨ ਨਾ ਹੋ ਸਕੇ. ਜੋ ਵਿੰਨ੍ਹਿਆ ਨਾ ਜਾ ਸਕੇ.


ਵਿ- ਭੇਦ ਰਹਿਤ। ੨. ਭੈ ਬਿਨਾ. ਬੇਖ਼ੌਫ਼. ਦੇਖੋ, ਅਭੇ. "ਅਜੇਯੰ ਅਭੇਯੰ ਆਨਾਮੰ ਅਠਾਮੰ." (ਵਿਚਿਤ੍ਰ)


ਵਿ- ਭੇਦ ਰਹਿਤ. ਜਿਸਦਾ ਭੇਤ ਨਾ ਪਾਇਆ ਜਾਵੇ. "ਅਭੇਵ ਹਰੀ." (ਅਕਾਲ) ੨. ਸੰਗ੍ਯਾ- ਅਭਾਵ. ਨਾਸ਼. "ਮਨ ਤਨ ਨਿਰਮਲ ਅਭਿਮਾਨ ਅਭੇਵਾ." (ਰਾਮ ਅਃ ਮਃ ੧)


ਦੇਖੋ, ਅਭੇਵ.


ਦੇਖੋ, ਅਭਯ.