اُ توں شروع ہون والے پنجابی لفظاں دے معنےਬ

ਕ੍ਰਿ- ਅਲਗ ਕਰਨਾ. ਵਿਯੋਗ ਕਰਨਾ. "ਆਪਿ ਬਿਛੌਰੈ ਆਪੇ ਮੇਲ." (ਰਾਮ ਮਃ ੫)


ਦੇਖੋ, ਬਿਜਮੰਦਿਰ। ੨. ਦੇਖੋ, ਵਿਜ੍‌ ਧਾ.


ਦੇਖੋ, ਬਿਜੁਲੀ ਅਤੇ ਵਿੱਜ.


ਸੰ. ਵੀਜਪੂਰਕ. ਸੰਗ੍ਯਾ- ਨਿੰਬੂ ਦੀ ਜਾਤਿ ਦਾ ਇੱਕ ਬੂਟਾ, ਜਿਸ ਦੇ ਫਲ ਸੰਗਤਰੇ ਜੇਹੇ ਦਲਦਾਰ ਛਿਲਕੇ ਵਾਲੇ ਹੁੰਦੇ ਹਨ. ਇਸ ਦੀਆਂ ਦੋ ਜਾਤੀਆਂ ਹਨ ਇੱਕ ਖੱਟਾ, ਦੂਜਾ ਮਿੱਠਾ. ਇਸ ਦਾ ਨਾਮ "ਸੁਪੂਰ" ਭੀ ਹੈ.


ਛੋਟੀ ਕਿਸਮ ਦਾ ਬਿਜਉਰਾ. ਦੇਖੋ, ਬਿਜਉਰਾ "ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ." (ਸ ਫਰੀਦ) ੨. ਬਜੌਰ ਨਾਲ ਹੈ ਜਿਸ ਦਾ ਸੰਬੰਧ. ਬਜੌਰ. ਦੇਖੋ, ਬਜੌਰ.


ਦੇਖੋ, ਵਿਜਈ.