اُ توں شروع ہون والے پنجابی لفظاں دے معنےਬ

ਵਿਦ੍ਯੁਤ (ਬਿਜਲੀ) ਦੀ ਘੋਸ (ਧੁਨਿ). ਬਿਜਲੀ ਦੀ ਕੜਕ. ੨. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਤੋਪ ਦਾ ਨਾਮ. ਵਿਦ੍ਯੁਤਘੋਸਾ. "ਇਕ ਕੋ ਬਾਘਨ ਨਾਮ ਧਰ੍ਯੋ ਪ੍ਰਭੁ, ਬਿੱਜਘੋਖ ਕਹਿ ਦੂਜੀ." (ਗੁਪ੍ਰਸੂ)¹


ਫ਼ਾ. [بِزدا] ਸਾਫ ਕਰ. ਮੈਲ ਦੂਰ ਕਰ. ਦੇਖੋ, ਜ਼ਦੂਦਨ.


ਸੰ. ਵ੍ਯਜਨ. ਸੰਗ੍ਯਾ- ਪੰਖਾ. ਪੱਖਾ. "ਸੋ ਬਰ ਬਿਜਨ ਹੋਤ ਹੈ ਤਾਂਪੈ." (ਨਾਪ੍ਰ) ੨. ਵਿ- ਵਿ- ਜਨ. ਜਿੱਥੇ ਕੋਈ ਜਨ (ਪੁਰਖ) ਨਹੀਂ. ਨਿਰਜਨ। ੩. ਫ਼ਾ. [بِزن] ਜ਼ਦਨ ਦਾ ਅਮਰ. ਮਾਰ. ਪ੍ਰਹਾਰ ਕਰ। ੪. ਪੰਜਾਬੀ ਵਿੱਚ ਬਦੂਨ ਬਗੈਰ ਬਾਝੋਂ ਬਿਨਾ ਦੇ ਥਾਂ ਭੀ ਬਿਜਨ ਸ਼ਬਦ ਵਰਤੀਦਾ ਹੈ. ਜਿਵੇਂ- ਤੇਰੇ ਬਿਜਨ ਮੈਂ ਕੀ ਕਰ ਸਕਦਾ ਹਾਂ?


ਦੇਖੋ, ਬਿਜਨ ੧.


ਗੁਰੁਵਿਲਾਸ਼ ੧੦. ਵਿੱਚ ਵਿਜਯਨਾਮਾ (ਜ਼ਫ਼ਰਨਾਮਹ) ਦੀ ਥਾਂ ਇਹ ਸ਼ਬਦ ਆਇਆ ਹੈ.


ਕ੍ਰਿ- ਬਿਜਲੀ ਦਾ ਡਿਗਣਾ। ੨. ਅਚਾਨਕ ਕਿਸੇ ਆਫਤ ਦਾ ਆ ਜਾਣਾ.


ਬਿਜਲੀ (ਵਿਦ੍ਯੁਤ) ਨੂੰ ਛੁਹਣ ਵਾਲੇ ਮੰਦਿਰ. ਘਨਘਟਾ ਨੂੰ ਚੁੰਬਨ ਕਰਨ ਵਾਲੇ ਉੱਚੇ ਮਹਲ. ਭਾਵ- ਰਾਜ- ਭਵਨ. "ਹਟ ਪਟਣ ਬਿਜਮੰਦਰ ਭੰਨੈ ਕਰਿ ਚੌਰੀ ਘਰਿ ਆਵੈ." (ਗਉ ਮਃ ੧) "ਦੇਖਹਿ ਆਪਿ ਬੈਸਿ ਬਿਜਮੰਦਰਿ." (ਮਾਰੂ ਸੋਲਹੇ ਮਃ ੧) ੨. ਵਜ੍ਰ ਜੇਹੇ ਪੱਕੇ ਮੰਦਿਰ.


ਜਿੱਤ. ਫਤੇ. ਦੇਖੋ, ਬਿਜੈ ਅਤੇ ਵਿਜਯ.


ਦੇਖੋ, ਬਿਜਿਆ ੨. ਅਤੇ ਵਿਜਯਦਸਮੀ.


ਦੇਖੋ, ਜ਼ਫਰਨਾਮਾ.