ਜਿਸਦਾ ਭੰਜਨ ਨਹੀਂ ਹੁੰਦਾ- ਅਖੰਡ. ਅਵਿਨਾਸ਼ੀ। ੨. ਸੰ. अभ्यन्नज- ਅਭ੍ਯੰਜਨ. ਸੰਗ੍ਯਾ- ਅਭਿ- ਅੰਜਨ. ਤੇਲ ਆਦਿ ਪਦਾਰਥ, ਜਿਨ੍ਹਾਂ ਦਾ ਸ਼ਰੀਰ ਉੱਤੇ ਲੇਪ ਕੀਤਾ ਜਾਂਦਾ ਹੈ.
ਵਿ- ਅਖੰਡਾਂ ਨੂੰ ਖੰਡਨ ਵਾਲਾ। ੨. ਜੋ ਕਿਸੇ ਤੋਂ ਨਹੀਂ ਝੁਕਦੇ ਉਨ੍ਹਾਂ ਨੂੰ ਝੁਕਾਉਣ ਵਾਲਾ.
ਵਿ- ਅਨਿੰਦਿਤ. ਜੋ ਭੰਡਿਆ (ਨਿੰਦਿਆ) ਨਹੀਂ ਜਾਂਦਾ.
ਸੰ. ਅਭਣਿਤ. ਵਿ- ਜੋ ਬਿਆਨ ਨਾ ਹੋ ਸਕੇ. ਅਕਥਿਤ. "ਆਭਾ ਅਭੰਤ ਬਰਨੀ ਨ ਜਾਇ." (ਦੱਤਾਵ)
ਸੰ. ਵਿ- ਅਭ੍ਯਾਸ ਕੀਤਾ ਹੋਇਆ.
nan
nan
nan
nan
ਸੰ. अभ्र्. ਧਾ- ਜਾਣਾ. ਫਿਰਨਾ। ੨. ਸੰ. अभ्र. ਸੰਗ੍ਯਾ- ਪਾਣੀ ਲੈ ਜਾਣ ਵਾਲਾ. ਬਦਲ. ਮੇਘ. ਫ਼ਾ. [ابر] ਅਬਰ। ੩. ਅਭਰਕ। ੪. ਆਕਾਸ਼। ੫. ਸੋਨਾ (ਸੁਵਰਣ). ੬. ਇੱਕ ਰਾਖਸ ਜੋ ਯਾਦਵਾਂ ਦੀ ਸੈਨਾ ਵਿੱਚ ਨੌਕਰ ਸੀ. "ਰਾਛਸ ਅਭ੍ਰ ਹੁਤੋ ਹਰਿ ਕੀ ਦਿਸ." (ਕ੍ਰਿਸਨਾਵ)
ਸੰ. ਸ਼ੀਸ਼ੇ ਜਿਹਾ ਚਮਕੀਲਾ ਪਦਾਰਥ ਜਿ ਖਾਨਿ ਤੋਂ ਨਿੱਕਲਦਾ ਹੈ. ਅ. ابرق.
ਸੰ. अम्. ਧਾ- ਜਾਣਾ. ਬੋਲਣਾ. ਰੋਗੀ ਹੋਣਾ. ਸੇਵਾ ਕਰਨਾ. ਖਾਣਾ। ੨. ਸੰ. अम. ਸੰਗ੍ਯਾ- ਰੋਗ. ਬੀਮਾਰੀ। ੩. ਰੋਗ ਦਾ ਕਾਰਣ. ਨਿਦਾਨ। ੪. ਡਰ. ਭੈ। ੫. ਬਲ. ਤਾਕਤ. ੬. ਫ਼ਾ. [ام] ਸਰਵ- ਪ੍ਰਥਮ ਪੁਰਖ ਦਾ ਬੋਧਕ. ਮੈ. "ਨ ਦਾਨਮ ਕਿ ਈਂ ਮਰਦ ਰੂਬਾਹ ਪੇਚ." (ਜਫਰ)