اُ توں شروع ہون والے پنجابی لفظاں دے معنےਤ

ਸੰ. ਸੰਗ੍ਯਾ- ਤਿੰਨ ਕੂਟ (ਚੋਟੀਆਂ) ਵਾਲਾ ਪਹਾੜ, ਜਿਸ ਪੁਰ ਲੰਕਾ ਨਗਰੀ ਵਸੀ ਹੈ। ੨. ਜੈਸਲਮੇਰ ਜਿਸ ਪਹਾੜੀ ਪੁਰ ਵਸਿਆ ਹੈ ਉਸ ਦਾ ਨਾਮ ਭੀ ਤ੍ਰਿਕੂਟ ਹੈ। ੩. ਵਾਮਨਪੁਰਾਣ ਅਨੁਸਾਰ ਸੁਮੇਰੁ ਦਾ ਪੁਤ੍ਰ ਇੱਕ ਪਰਵਤ। ੪. ਯੋਗਮਤ ਅਨੁਸਾਰ ਛੀ ਚਕ੍ਰਾਂ ਵਿੱਚੋਂ ਇੱਕ ਚਕ੍ਰ, ਜੋ ਭੌਹਾਂ ਦੇ ਮਧ੍ਯ ਹੈ। ੫. ਤਿਕੋਣਾ ਪਕਵਾਨ. ਸਮੋਸਾ.


ਸੰ. ਵਿ- ਤਿੰਨਾਂ ਕੂਣਿਆਂ ਵਾਲਾ. ਤਿਕੋਣਾ. Triangle । ੨. ਸੰਗ੍ਯਾ- ਭਗ. ਯੋਨਿ.


ਸੰ. ਸੰਗ੍ਯਾ- ਖੀਰਾ. ਇੱਕ ਕ਼ਿਸਮ ਦੀ ਕਕੜੀ। ੨. ਸੰ. तृष. ਧਾ- ਪ੍ਯਾਸ ਦਾ ਲੱਗਣਾ, ਇੱਛਾ ਕਰਨਾ। ੩. ਸੰਗ੍ਯਾ- ਤ੍ਰਿਸਾ. ਪ੍ਯਾਸ.


ਵਿ- ਤੀਕ੍ਸ਼੍‍ਣ. ਤਿੱਖਾ. ਤੇਜ਼। ੨. ਸੰ. तृषा- ਤ੍ਰਿਸਾ. ਸੰਗ੍ਯਾ- ਪਿਆਸ. ਦੇਖੋ, ਤ੍ਰਿਖ ੨. "ਤ੍ਰਿਖਾ ਨ ਉਤਰੈ ਸਾਂਤਿ ਨ ਆਵੈ." (ਮਾਝ ਮਃ ੫) ੩. ਲੋਭ ਦੀ ਅਧਿਕਤਾ. ਪ੍ਰਾਪਤੀ ਦੀ ਪ੍ਰਬਲ ਇੱਛਾ.


ਵਿ- ਤ੍ਰਿਸਾਤੁਰ. ਤ੍ਰਿਖਾਵਨ. ਪਿਆਸਾ. "ਤੇ ਨਰ ਤ੍ਰਿਸਨ ਤ੍ਰਿਖਾਈ." (ਸੋਰ ਮਃ ੫)


ਸੰ. तृषार्त. ਵਿ- ਤ੍ਰਿਖਾ ਕਰਕੇ ਆਰਤ (ਦੁਖੀ). ਪਿਆਸ ਨਾਲ ਵ੍ਯਾਕੁਲ ਹੋਇਆ.


ਵਿ- ਤ੍ਰਿਸਾ ਵਾਲਾ. ਪਿਆਸਾ. ਇਹ ਸ਼ਬਦ ਤ੍ਰਿਸਾਵਾਨ ਦਾ ਬਹੁ ਵਚਨ ਹੈ. "ਤ੍ਰਿਖਾਵੰਤ ਜਲ ਪੀਵਤ ਠੰਢਾ." (ਮਾਝ ਮਃ ੫)